(ਪਰਵਿੰਦਰ ਸਿੰਘ ਕੰਧਾਰੀ)
ਫ਼ਰੀਦਕੋਟ 17 ਅਪ੍ਰੈਲ 2019: ਸ਼੍ਰੀ ਦੁਰਗਾ ਸੇਵਾ ਦਲ ਪ੍ਰੇਮ ਸੰਕੀਰਤਨ ਮੰਡਲ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੇ ਪਾਵਨ ਜਨਮ ਉਤਸਵ ਦੇ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਬ੍ਰਹਮ ਯੁਵਾ ਸ਼ਕਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਨਾਤਨ ਧਰਮ ਮਹਾਂਵੀਰ ਮੰਦਰ ਦੇ ਪੁਜਾਰੀ ਪੰਡਤ ਪ੍ਰਬੋਧ ਸ਼ਰਮਾਂ ਜੀ ਨੇ ਦੱਸਿਆ ਕਿ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਰਾਮ ਨੌਮੀ ਦੇ ਸੰਬੰਧ ਵਿੱਚ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਸ਼੍ਰੀ ਸਨਾਤਨ ਧਰਮ ਮਹਾਵੀਰ ਮੰਦਿਰ ਤੋ ਪੂਜਾ ਅਰਚਨਾ ਕਰਕੇ ਕੀਤਾ ਗਿਆ ਸਾਰੇ ਮੰਦਿਰ ਤੋ ਹੁੰਦੀ ਹੋਈ ਗੀਤਾ ਭਵਨ ਸਨਾਤਨ ਧਰਮ ਮਹਾਵੀਰ ਮੰਦਿਰ ਵਿਖੇ ਪਹੁੰਚੀ ਇਸ ਸ਼ੋਭਾ ਯਾਤਰਾ ਵਿੱਚ ਸ਼੍ਰੀ ਦੁਰਗਾ ਸੇਵਾ ਦਲ ਅਤੇ ਪ੍ਰੇਮ ਸੰਕੀਰਤਨ ਮੰਡਲ ਦੇ ਅਹੁਦੇਦਾਰ ਸ਼੍ਰੀ ਬ੍ਰਾਹਮਣ ਸਭਾ ਫ਼ਰੀਦਕੋਟ, ਬ੍ਰਹਮ ਯੁਵਾ ਸ਼ਕਤੀ ,ਸ਼੍ਰੀ ਭੋਲੇ ਬਾਬਾ ਕਾਵੜ ਸੰਘ, ਗਣੇਸ਼ ਉਤਸਵ ਕਮੇਟੀ,ਸ਼੍ਰੀ ਦੁਰਗਾ ਸੇਵਕ ਭਜਨ ਮੰਡਲੀ,ਮਾ ਮਨਸਾ ਦੇਵੀ ਭਜਨ ਮੰਡਲੀ,ਹਰ ਹਰ ਮਹਾਦੇਵ ਕਾਵੜ ਸੰਘ,ਵਿਸ਼ਵ ਹਿੰਦੂ ਪ੍ਰੀਸ਼ਦ ਦੁਰਗਾ ਸ਼ਕਤੀ ਮੰਦਰ ਅਤੇ ਸ਼ਹਿਰ ਨਿਵਾਸੀਓ ਨੇ ਸਹਿਯੋਗ ਕਰਦੇ ਹੋਏ ਜਗਾ ਜਗਾ ਫੁੱਲਾਂ ਦੀ ਵਰਖਾ ਅਤੇ ਲੰਗਰ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਇਸ ਮੌਕੇ 'ਤੇ, ਪ੍ਰਵੀਨ ਚਾਵਲਾ, ਪ੍ਰਤੀਕ ਸੇਠੀ,ਭਾਰਤ ਭੂਸ਼ਨ ਕੁਲਦੀਪ ਗੋਰਾ,ਹਰੀ ਚੰਦ ਅਰੋੜਾ, ਹਰੀਸ਼ ਚੰਦਰ ਕਾਲੀ, ਮੁਕੇਸ਼ ਪੂਰੀ, ਰਿੰਕੂ ਅਵਤਾਰ ਸ਼ਰਮਾ, ਰਿਸ਼ੀ ਦੇਸ ਰਾਜ ਸ਼ਰਮਾ, ਵਿਕਾਸ ਸ਼ਰਮਾ, ਰਾਜੂ ਸ਼ਰਮਾ,ਅਮਿੱਤ ਮਿਸ਼ਰਾ, ਸਜੀਵ ਕੋਚਰ, ਰਾਜੀਵ , ਹੰਸ ਰਾਜ ਸ਼ਰਮਾ,ਸਾਗਰ ਸੱਚਦੇਵਾ,ਪ੍ਰਦੀਪ ਅਰੋੜਾ ,ਰਾਜ ਕੁਮਾਰ, ਰਾਮਦਾਸ ਬੇਬੀ ਸੁਰਿੰਦਰ ਗੇਰਾ, ਜੀਵਨ, ਭਾਰਦਵਾਜ ਜੀ ਪਹੁੰਚੇ ।