(ਚੋਵੇਸ਼ ਲਟਾਵਾ )
ਅਨੰਦਪੁਰ ਸਾਹਿਬ 17 ਅਪ੍ਰੈਲ 2019 : ਜ਼ਿਲ੍ਹਾ ਰੂਪਨਗਰ ਦੇ ਪਿੰਡ ਝਿੰਜੜੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਇੱਕ ਵਿਅਕਤੀ ਤੇ ਆਪਣੀ ਘਰ ਵਾਲੀ ਦਾ ਗਲਾ ਘੋਟ ਕੇ ਹੱਤਿਆ ਕਾਰਨ ਦਾ ਦੋਸ਼ ਹੈ। -ਇਸ ਤੋਂ ਬਾਅਦ ਪਤੀ ਖੁਦ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ
ਵਿਅਕਤੀ ਦਾ ਨਾਮ ਰਾਕੇਸ਼ ਅਤੇ ਮਹਿਲਾ ਦਾ ਨਾਮ ਅਨੀਤਾ ਰਾਣੀ ਦੱਸਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਦੋ ਹਜ਼ਾਰ ਚਾਰ ਵਿੱਚ ਰਾਕੇਸ਼ ਕੁਮਾਰ ਦਾ ਵਿਆਹ ਹੋਇਆ ਸੀ ਜਿਸ ਤੋਂ ਉਪਰੰਤ ਉਸ ਦੇ ਘਰ ਵਿੱਚ ਚਾਰ ਲੜਕੀਆਂ ਪੈਦਾ ਹੋਣ ਤੋਂ ਬਾਅਦ ਪੰਜਵੀਂ ਲੜਕੀ ਤਿੰਨ ਮਹੀਨੇ ਪਹਿਲਾਂ ਪੈਦਾ ਹੋਈ ਸੀ ਦੁਖੀ ਹੋ ਕੇ ਰਾਕੇਸ਼ ਕੁਮਾਰ ਨੇ ਬੀਤੀ ਰਾਤ ਆਪਣੀ ਪਤਨੀ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਜਦੋਂ ਪਿੰਡ ਵਾਸੀਆਂ ਵੱਲੋਂ ਇੱਕ ਸੌ ਅੱਠ ਐਂਬੂਲੈਂਸ ਬੁਲਾਈ ਗਈ ਤੇ ਮੌਕੇ ਤੇ ਪਹੁੰਚੇ ਰਕੇਸ਼ ਕੁਮਾਰ ਨੇ ਖੁਦ ਨੂੰ ਤੇਜ਼ਧਾਰ ਹਥਿਆਰ ਨਾਲ ਆਪਣੇ ਆਪ ਨੂੰ ਜ਼ਖਮੀ ਕਰ ਲਿਆ ਜਿਸ ਨੂੰ ਹੁਣ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ
ਮ੍ਰਿਤਕ ਲੜਕੀ ਦੇ ਭਾਈ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਾਦੀ 2004 ਵਿੱਚ ਹੋਈ ਸੀ ਰਾਕੇਸ਼ ਕੁਮਾਰ ਟਾਇਰ ਪੈਂਚਰਾਂ ਦਾ ਕੰਮ ਕਰਦਾ ਹੈ ਅਤੇ ਉਸ ਦੀਆਂ ਪੰਜ ਲੜਕੀਆਂ ਹਨ ਜਿਸ ਦੇ ਚੱਲਦੇ ਰਕੇਸ਼ ਕੁਮਾਰ ਖੁਦ ਪ੍ਰੇਸ਼ਾਨ ਸੀ ਅਤੇ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਪੁਲਿਸ ਨੇ ਦੋਹਾਂ ਧਿਰਾਂ ਦੀ ਗੱਲਬਾਤ ਸੁਣ ਰਹੀ ਹੈ ਤੇ ਮਾਮਲਾ ਦਰਜ ਕਰਨ ਲਈ ਅਗਲੀ ਜਾਂਚ ਵਿੱਚ ਜੁੱਟ ਗਈ ਹੈ