ਨਵਾਂਸ਼ਹਿਰ 17 ਅਪਰੈਲ 2019: ਜਿਲ੍ਹਾ ਸਿੱਖਿਆ ਅਫਸਰ ( ਐ.ਸਿੱ ) ਕੋਮਲ ਚੋਪੜਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਵਿਖੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਵਾਧਾ ਕਰਨ ਲਈ ਬਲਾਕ ਪੱਧਰੀ ਮੀਟਿੰਗ ਕੀਤੀ।ਇਸ ਮੀਟਿੰਗ ਦਾ ਉਦੇਸ਼ ਸਕੂਲ ਅਧਿਆਪਕਾਂ ਨੂੰ ਸਿੱਖਿਆ ਸੁਧਾਰ ਮੁਹਿੰਮ ਦੀ ਗਤੀ ਨੂੰ ਤੇਜ ਕਰਨ ਹਿੱਤ ਉਤਸ਼ਾਹਿਤ ਕਰਨਾ ਸੀ।ਇਸ ਬੈਠਕ ਵਿੱਚ ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰ ਅਮਰਜੀਤ ਕੌਰ,ਸਮੂਹ ਸੀ.ਐੱਚ.ਟੀ, ਐੱਚ.ਟੀ, ਸਕੂਲ ਇੰਚਾਰਜ ਅਤੇ ਪੜ੍ਹੋ ਪੰਜਾਬ-ਪੜਾਓ ਪੰਜਾਬ ਟੀਮ ਮੈਂਬਰਾਂ ਨੇ ਭਾਗ ਲਿਆ।ਬੈਠਕ ਵਿੱਚ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ, ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਆਏ ਵਿਦਿਆਰਥੀਆਂ ਦੀ ਗਿਣਤੀ , ਲੋਕਾਂ ਦੇ ਸਹਿਯੋਗ ਨਾਲ ਬਣੇ ਸੈਲਫ ਮੇਡ ਸਮਾਰਟ ਸਕੂਲ ਦੀ ਬਣਾਏ ਜਾਣ ਦੀ ਮੁਹਿੰਮ ਤਹਿਤ ਸਕੂਲਾਂ ਦੀ ਨੁਹਾਰ ਬਦਲੇ ਜਾਣ ਅਤੇ ਬੁਨਿਆਦੀ ਸੁਵਿਧਾਵਾਂ ਵਿੱਚ ਕੀਤੇ ਗਏ ਵਿਸਥਾਰ ਦੀ ਪ੍ਰਗਤੀ ਦਾ ਜਾਇਜਾ ਲਿਆ।ਜਿਲ੍ਹਾ ਸਿੱਖਿਆ ਅਫਸਰ ( ਐ.ਸਿੱ ) ਕੋਮਲ ਚੋਪੜਾ ਬਲਾਕ ਦੇ 17 ਸਕੂਲਾਂ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਲਟੀਮੀਡੀਆ ਕਲਾਸਰੂਮ ਸਥਾਪਤ ਕਰਨ ਵਿੱਚ ਬੀ.ਐੱਮ.ਟੀ ਸੁਨੀਲ ਦੱਤ, ਪੜ੍ਹੋ ਪੰਜਾਬ-ਪੜਾਓ ਪੰਜਾਬ ਟੀਮ ਮੈਂਬਰਾਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵਲੋਂ ਕੀਤੇ ਗਏ ਸੁਹਿਰਦ ਅਤੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਸਿੱਖਿਆ ਵਿੱਚ ਹੋ ਰਹੇ ਬੁਨਿਆਦੀ ਸੁਧਾਰਾਂ ਸਦਕਾ ਆਮ ਲੋਕਾਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਪਾਈ ਜਾ ਰਹੀ ਨਾ-ਪੱਖੀ ਸੋਚ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ ਸਗੋਂ ਵਿਦਿਆਰਥੀ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।ਲੋਕ ਹੁਣ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ।ਹੁਣ ਤੱਕ ਬਲਾਕ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਵਿੱਚ 3138 ਵਿਦਿਆਰਥੀ ਦਾਖਲ ਹੋ ਚੁੱਕੇ ਹਨ। ਉਹਨਾਂ ਸਮੂਹ ਅਧਿਆਪਕਾਂ ਨੂੰ ਇਸ ਮੁਹਿੰਮ ਹੋਰ ਮਜਬੂਤ ਕੀਤੇ ਜਾਣ ਲਈ ਪੂਰੀ ਲਗਨ ਅਤੇ ਤੱਤਪਰਤਾ ਨਾਲ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
ਬੈਠਕ ਵਿੱਚ ਜਿਲ੍ਹਾ ਸਿੱਖਿਆ ਅਫਸਰ ( ਐ.ਸਿੱ ) ਕੋਮਲ ਚੋਪੜਾ ਨੇ ਈ.ਪੰਜਾਬ ਤੇ ਡਾਟਾ ਅਪਲੋਡ ਕਰਨ, ਮਿਡ ਡੇ ਮੀਲ ਸੰਬੰਧੀ ਐੱਸ. ਐੱਮ.ਐੱਸ ਰੌਜ਼ਾਨਾ ਕਰਨ, ਪਾਠ ਪੁਸਤਕਾਂ ਦੀ ਵੰਡ, ਕਿਚਨ ਗਾਰਡਨ , ਕਿਚਨ ਦੀ ਸਫਾਈ ਅਤੇ ਵਿਦਿਆਰਥੀਆਂ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿੱਦਿਅਕ ਅਤੇ ਵਿੱਦਿਅਕ ਸਹਾਇਕ ਗਤੀਵਿਧੀਆਂ ਆਯੋਜਿਤ ਕੀਤੇ ਜਾਣ ਸੰਬੰਧੀ ਅਧਿਆਪਕਾਂ ਤੋਂ ਜਾਣਕਾਰੀ ਲਈ।ਇਸ ਮੌਕੇ ਸੀ.ਐੱਚ.ਟੀ ਤਰਸੇਮ ਲਾਲ, ਪਰਮਜੀਤ ਕੌਰ ਪੜ੍ਹੋ ਪੰਜਾਬ-ਪੜਾਓ ਪੰਜਾਬ ਜਿਲ੍ਹਾ ਸਹਾਇਕ ਕੋਆਰਡੀਨੇਟਰ ਨੀਲ ਕਮਲ, ਸੀ.ਐੱਮ.ਟੀ ਬਲਕਾਰ ਚੰਦ, ਤਜਿੰਦਰ ਕੌਰ, ਸਕੂਲ਼ ਮੁਖੀ ਅਮਰਨਾਥ, ਬਲਜਿੰਦਰ ਸਿੰਘ, ਪਵਨ ਕੁਮਾਰ, ਬਲਜੀਤ ਸਿੰਘ, ਅਨਿਲ ਕੁਮਾਰ, ਰਾਮ ਲਾਲ, ਮਨਜੀਤ ਕੌਰ, ਕੁਲਵਿੰਦਰ ਕੌਰ, ਨੀਨਾ ਸ਼ਰਮਾ, ਕਮਲਜੀਤ ਕੌਰ, ਆਸ਼ੂ ਕਾਲੀਆ, ਰੋਮਿਲਾ ਆਦਿ ਹਾਜ਼ਰ ਸਨ।