← ਪਿਛੇ ਪਰਤੋ
(ਮਿੱਤਰ ਸੈਨ ਸ਼ਰਮਾ) ਮਾਨਸਾ 17 ਅਪ੍ਰੈਲ 2019: ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਨੇ ਦਹੇਜ ਉਤਪੀੜਨ ਦੇ ਸਬੰਧ 'ਚ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੀੜ੍ਹਤਾ ਦੇ ਪਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਮਲਪ੍ਰੀਤ ਕੌਰ ਪੁੱਤਰੀ ਗੁਰਬਚਨ ਸਿੰਘ ਵਾਸੀ ਪਿੰਡ ਚੰਬਲ, ਜ਼ਿਲ੍ਹਾ ਤਰਨਤਾਰਨ, ਹਾਲ ਆਬਾਦ ਮਾਨਸਾ ਦਾ ਵਿਆਹ ਉਸ ਦੇ ਪਰਿਵਾਰ ਵੱਲੋਂ 02 ਫਰਵਰੀ 2018 ਨੂੰ ਪਿੰਡ ਚੰਬਲ, ਜ਼ਿਲ੍ਹਾ ਤਰਨਤਾਰਨ ਵਾਸੀ ਸੰਦੀਪ ਗਿੱਲ ਨਾਲ ਕਰੀਬ 20 ਲੱਖ ਰੁਪਏ ਖ਼ਰਚ ਕਰਕੇ ਕੀਤਾ ਗਿਆ ਸੀ। ਇਸ ਉਪਰੰਤ ਉਸ ਦਾ ਸਹੁਰਾ ਪਰਿਵਾਰ 10 ਲੱਖ ਰੁਪਏ ਨਗਦੀ ਦੀ ਹੋਰ ਮੰਗ ਨੂੰ ਲੈ ਕੇ ਕਮਲਪ੍ਰੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਿਆ। ਇਸ ਸਬੰਧੀ ਪੀੜ੍ਹਤਾ ਦੀ ਸ਼ਿਕਾਇਤ 'ਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਪਤੀ ਸੰਦੀਪ ਗਿੱਲ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ।
Total Responses : 942