ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ ਅੈੱਸ ਡੀ ਐੱਮ ਕੇਸ਼ਵ ਗੋਇਲ , ਨਾਲ ਹਨ ਆੜ੍ਹਤੀ ਯੂਨੀਅਨ ਦੇ ਅਹੁਦੇਦਾਰ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਜਲਾਲਾਬਾਦ /ਫਾਜ਼ਿਲਕਾ 18 ਅਪਰੈਲ ਮੁੱਖ ਅਨਾਜ ਮੰਡੀ ਜਲਾਲਾਬਾਦ ਵਿਖੇ ਅੱਜ ਸਬ ਡਿਵੀਜ਼ਨਲ ਮੈਜਿਸਟਰੇਟ ਕੇਸ਼ਵ ਗੋਇਲ ਵੱਲੋਂ ਵੱਖ - ਵੱਖ ਏਜੰਸੀਆਂ ਦੇ ਅਧਿਕਾਰੀਆਂ , ਆੜ੍ਹਤੀ ਯੂਨੀਅਨ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਲੈ ਕੇ ਕਣਕ ਦੀ ਖਰੀਦ ਸ਼ੁਰੂ ਕਰਵਾਏ ਗਈ । ਇਸ ਸਮੇਂ ਉਨ੍ਹਾਂ ਕਿਹਾ ਕਿ ਕਣਕ ਦੀ ਢੁਕਵੇਂ ਤਰੀਕੇ ਨਾਲ ਖ਼ਰੀਦ , ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ , ਸਟਰੀਟ ਲਾਈਟਾਂ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ ।
ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਜਲਾਲਾਬਾਦ ਦੇ ਅਧੀਨ 17 ਖਰੀਦ ਕੇਂਦਰ ਹਨ । ਇਹਨਾਂ ਕੇਂਦਰਾਂ ਵਿੱਚ ਕਣਕ ਦੀ ਖ਼ਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ।
ਇਸ ਸਮੇਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤੈਅ ਕੀਤੇ ਨਿਯਮ ਅਨੁਸਾਰ 12 ਪ੍ਰਤੀਸ਼ਤ ਨਮੀ ਵਾਲੀ ਕਣਕ ਲੈ ਕੇ ਆਉਣ । ਕਿਸਾਨਾਂ ਅਤੇ ਆੜਤੀਆਂ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਸਬੰਧੀ ਉਹਨਾਂ ਕਿਹਾ ਕਿ ਗਊਸ਼ਾਲਾ , ਨਗਰ ਕੌਂਸਲ ਅਤੇ ਪੁਲਿਸ ਰਾਹੀਂ ਉਹ ਅਵਾਰਾ ਪਸ਼ੂਆਂ ਦਾ ਮਸਲਾ ਹੱਲ ਕਰਨਗੇ ।
ਇਸ ਸਮੇਂ ਕੱਚਾ ਆੜਤੀਆ ਯੂਨੀਅਨ ਦੇ ਪ੍ਰਧਾਨ ਚੰਦਰ ਕੰਬੋਜ ਚੰਦਰ ਪ੍ਰਕਾਸ਼ ਖੈਰੇ ਕੇ , ਪ੍ਰਧਾਨ ਸਰਦਾਰ ਜਰਨੈਲ ਸਿੰਘ ਮੁਖੀਜਾ , ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਫ਼ਾਜ਼ਿਲਕਾ ਹਰਭਗਵਾਨ ਜੋਸਨ , ਮੈਂਬਰ ਅਸ਼ੋਕ ਸੁਧਾ , ਨੀਰੂ ਠਠਈ , ਸਵੀਟਾ ਨਾਗਪਾਲ , ਰਾਕੇਸ਼ ਉਤਰੇਜਾ , ਕਾਲੀ ਦੂਮੜਾ , ਅਨੰਤ ਨਾਗਪਾਲ , , ਅਸ਼ੋਕ ਵਾਟਸ , ਗੁਰਦਿਆਲ ਕੰਬੋਜ , ਬਲਰਾਮ ਕੰਬੋਜ , ਰਾਜਾ ਛਾਬੜਾ , ਕਾਲੀ ਬਜਾਜ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਆਗੂ ਮੌਜੂਦ ਸਨ ।