← ਪਿਛੇ ਪਰਤੋ
ਫ਼ਰੀਦਕੋਟ, 18 ਅਪ੍ਰੈਲ 2019 (ਦੇਵਾ ਨੰਦ ਸ਼ਰਮਾ) : ਲੜਕੀ ਵਰਗਲਾ ਕੇ ਲੈਜਾਣ ਦੇ ਮਾਮਲੇ ਵਿੱਚ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਥਾਨਕ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਜਦੋਂ ਉਹ ਘਰੋਂ ਕੰਮ 'ਤੇ ਗਿਆ ਹੋਇਆ ਸੀ ਤਾਂ ਦੁਪਿਹਰ 2 ਵਜੇ ਉਸਦੇ ਮਾਤਾ ਪਿਤਾ ਦਾ ਫ਼ੋਨ ਆਇਆ ਕਿ ਉਸਦੀ ਲੜਕੀ ਘਰ ਵਿੱਚ ਨਹੀਂ ਹੈ। ਸ਼ਿਕਾਇਤ ਕਰਤਾ ਅਨੁਸਾਰ ਜਦ ਉਸਦੀ ਲੜਕੀ ਘਰ ਨਾ ਪਰਤੀ ਤਾਂ ਪਤਾ ਲੱਗਾ ਕਿ ਉਸਦੀ ਨਾਬਾਲਗ ਲੜਕੀ ਨੂੰ ਰਵੀ ਕੁਮਾਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਇਸ ਮਾਮਲੇ ਵਿੱਚ ਦਰਜ ਮੁਕੱਦਮੇਂ ਦੀ ਤਫਤੀਸ਼ ਐੱਸ.ਆਈ ਸੁਖਮਿੰਦਰ ਸਿੰਘ ਵੱਲੋਂ ਜਾਰੀ ਹੈ।
Total Responses : 267