← ਪਿਛੇ ਪਰਤੋ
ਕਾਦੀਆਂ 18 ਅਪ੍ਰੈਲ 2019 (ਚੌਧਰੀ ਮਨਸੂਰ ਘਨੋਕੇ): ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦਾ ਹੈੱਡਕੁਆਟਰ ਜੋਕਿ ਲੰਦਨ ਚ ਸਥਿਤ ਸੀ ਹੁਣ ਉਹਨੂੰ ਸਰੇ ਸਥਿਤ ਇਸਲਾਮਾਬਾਦ ਏਰੀਆ ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸੰਬੰਧ ਚ ਜਮਾਤ ਅਹਿਮਦੀਆ ਦੇ ਪ੍ਰੈੱਸ ਐਂਡ ਮੀਡੀਆ ਵਿਭਾਗ ਦੇ ਇੰਚਾਰਜ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਮਸਜਿਦ ਫ਼ਜ਼ਲ ਲੰਦਨ ਜਿੱਥੋਂ ਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਖ਼ਾਮਿਸ ਜਮਾਤੇ ਅਹਿਮਦੀਆ ਦਾ ਸੰਚਾਲਨ ਕਰ ਰਹੇ ਸਨ ਉਹ ਹੈੱਡ ਕਵਾਟਰ ਹੁਣ ਉੱਥੋਂ ਤਬਦੀਲ ਕਰਕੇ ਇਸਲਾਮਾਬਾਦ ਸਰੇ( ਟਿਲਫ਼ੋਰਡ) ਯੂ ਕੇ ਚ ਲੈ ਜਾਇਆ ਗਿਆ ਹੈ। ਮਸਜਿਦ ਫ਼ਜ਼ਲ ਸਥਿਤ ਅਹਿਮਦੀਆ ਹੈੱਡਕੁਆਟਰ ਦਾ 35 ਸਾਲ ਤੱਕ ਉੱਥੋਂ ਪੂਰੀ ਕਾਮਯਾਬੀ ਨਾਲ ਜਮਾਤੇ ਅਹਿਮਦੀਆ ਦਾ ਸੰਚਾਲਨ ਕੀਤਾ ਗਿਆ। 15 ਅਪ੍ਰੈਲ ਨੂੰ ਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨਵੇਂ ਬਣੇ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਹੈੱਡ ਕਵਾਟਰ ਚ ਪਹੁੰਚੇ। ਇੱਥੋਂ ਆਪਣੇ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੈਂਕੜੇ ਦੀ ਤਾਦਾਦ ਚ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਸਵਾਗਤ ਲਈ ਇਕੱਠੇ ਹੋਏ ਸਨ। ਇਸ ਮੌਕੇ ਤੇ ਮਸਜਿਦ ਮੁਬਾਰਕ ਚ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਨਮਾਜ਼ਾਂ ਵੀ ਪੜਾਇਆਂ। ਇਹ ਗੱਲ ਵਰਨਣਯੋਗ ਹੈ ਕਿ ਜਮਾਤੇ ਅਹਿਮਦੀਆ ਦੇ ਚੌਥੇ ਇਮਾਮ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਨੇ 1984 ਚ ਰਬਵਾ (ਪਾਕਿਸਤਾਨ) ਜੋਕਿ ਉਸ ਸਮੇਂ ਜਮਾਤੇ ਅਹਿਮਦੀਆ ਅੰਤਰ-ਰਾਸ਼ਟਰੀ ਹੈੱਡਕੁਆਟਰ ਸੀ ਤੋਂ ਹਿਜਰਤ ਕਰਕੇ ਲੰਦਨ ਆ ਗਏ ਸਨ। ਅਤੇ ਉਦੋਂ ਤੋਂ ਲੰਦਨ ਤੋਂ ਅਹਿਮਦੀਆ ਜਮਾਤ ਦਾ ਸੰਚਾਲਨ ਕੀਤਾ ਜਾ ਰਿਹਾ ਸੀ। ਜਮਾਤੇ ਅਹਿਮਦੀਆ ਇਸ ਸਮੇਂ 210 ਤੋਂ ਵੀ ਵੱਧ ਦੇਸ਼ਾਂ ਚ ਫੈਲ ਚੁੱਕੀ ਹੈ।
Total Responses : 875