ਫਾਈਲ ਫੋਟੋ
ਕੀ ਸਰਬਜੀਤ ਭੈਣ ਦਲਬੀਰ ਕੌਰ ਦਾ ਹੋਵੇਗਾ ਡੀ ਐਨ ਏ ਟੈੱਸਟ ?
ਚੰਡੀਗੜ੍ਹ , 18 ਅਪ੍ਰੈਲ , 2019 : ਪਹਿਲਾਂ ਵੀ ਕਈ ਵਾਰ ਉੱਠੇ ਇਸ ਸਵਾਲ ਕਿ ਕੀ ਦਲਬੀਰ ਕੌਰ ,ਸਵਰਗੀ ਸਰਬਜੀਤ ਸਿੰਘ ਦੀ ਸਕੀ ਭੈਣ ਹੈ ਕਿ ਨਹੀਂ , ਦੇ ਚਲਦੇ ਰਹੇ ਵਿਵਾਦ ਨੇ ਹੁਣ ਇੱਕ ਨਵਾਂ ਰੁੱਖ ਅਖ਼ਤਿਆਰ ਕੀਤਾ ਹੈ . ਹੁਣ ਇਹ ਮੰਗ ਉੱਠੀ ਹੈ ਕਿ ਇਹ ਨਿਤਾਰਾ ਡੀ ਐਨ ਏ ਟੈਸਟ ਰਾਹੀਂ ਕੀਤਾ ਜਾਵੇ , ਉਹ ਵੀ ਸਰਕਾਰ ਵੱਲੋਂ .
ਪੰਜਾਬ ਸਰਕਾਰ ਦੀਆਂ ਦਸਤਾਵੇਜ਼ੀ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੀ ਕੋਟ ਲੱਖ ਪਤ ਜੇਲ੍ਹ੍ਹ ਵਿਚ 2 ਮਈ 2013 ਨੂੰ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਸਰਬਜੀਤ ਨਾਲ ਲੱਖ ਪਤੀ ਬਾਰੇ ਪੜਤਾਲ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ .
ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਕੁਝ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਹਨ, ਜਿਸ ਵਿੱਚ ਸਵਾਲ ਉਠਾਇਆ ਗਿਆ ਸੀ ਕਿ ਕੀ ਦਲਬੀਰ ਕੌਰ ਸੱਚਮੁੱਚ ਸਰਬਜੀਤ ਦੀ ਅਸਲੀ ਭੈਣ ਹੈ ਜਾਂ ਨਹੀਂ।
ਗ੍ਰਹਿ ਵਿਭਾਗ ਨੇ ਪੰਜਾਬ ਡੀ.ਜੀ.ਪੀ. ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਡੀ ਐਨ ਏ ਟੈਸਟ ਕਰਾਏ ਜਾਣ ਦੀ ਮੰਗ ਮਹਾਰਾਸ਼ਟਰ ਦੇ ਲਾਤੂਰ ਦੀ ਇੱਕ ਐਨ ਜੀ ਓ ਦੇ ਮੁਖੀ ਪ੍ਰਦੀਪ ਪਾਟਿਲ ਵੀ ਕੀਤੀ ਹੈ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਡੀ ਜੀ ਪੀ ਪੰਜਾਬ ਨੇ ਇਹ ਮਾਮਲਾ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਸੌਂਪ ਦਿੱਤਾ ਹੈ . ਹੁਣ ਦੇਖਣਾ ਇਹ ਹੈ ਕਿ ਇਹ ਵਿੰਗ ਕਿਸ ਤਰ੍ਹਾਂ ਪੜਤਾਲ ਕਰਦਾ ਹੈ ਅਤੇ ਕੀ ਸ਼ਿਕਾਇਤਕਰਤਾ ਦੀ ਮੰਗ ਅਨੁਸਾਰ ਡੀ ਐਨ ਏ ਟੈਸਟ ਕਰਾਉਂਦਾ ਹੈ ਜਾਂ ਨਹੀਂ ?
ਫਾਈਲ ਫੋਟੋ
ਦਲਬੀਰ ਕੌਰ ਨਿਊਜ਼ 18 ਦੀ ਰਿਪੋਰਟ ਅਨੁਸਾਰ ਦਲਬੀਰ ਕੌਰ ਨਾਲ ਇਸ ਬਾਰੇ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਮਾਮਲਾ ਅਦਾਲਤ ਵਿਚ ਹੋਣ ਕਾਰਨ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
49 ਸਾਲਾ ਸਰਬਜੀਤ ਸਿੰਘ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਕਥਿਤ ਤੌਰ ਉੱਤੇ ਸਾਥੀ ਕੈਦੀਆਂ ਵੱਲੋਂ ਮਾਰਨ ਤੋਂ ਬਾਅਦ ਮੌਤ ਹੋ ਗਈ ਸੀ। ਸਰਬਜੀਤ ਸਿੰਘ ਧੋਖਾਧੜੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋ ਗਏ, ਜਿੱਥੇ ਉਸ ਨੂੰ ਪਾਕਿਸਤਾਨੀ ਫ਼ੌਜ ਨੇ ਫੜ ਲਿਆ ਸੀ। ਉਸ ਨੂੰ ਲਾਹੌਰ ਬੰਬ ਧਮਾਕੇ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਸੀ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ। ਭਾਰਤ ਦਾ ਅਤੇ ਪਰਿਵਾਰ ਦਾ ਪੱਖ ਇਹ ਸੀ ਕਿ ਇਹ ਇੱਕ ਗ਼ਲਤ ਪਛਾਣ ਦਾ ਮਾਮਲਾ ਸੀ। ਸਰਬਜੀਤ ਗਿੜਗਿੜਾਉਂਦਾ ਰਿਹਾ ਕਿ ਉਸਦਾ ਨਾਮ ਮਨਜੀਤ ਨਹੀਂ ਹੈ ਤੇ ਨਾ ਉਸਨੇ ਕੋਈ ਧਮਾਕਾ ਕੀਤਾ। ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ।
ਇਹ ਵੀ ਯਾਦ ਰਹੇ ਕਿ ਸਰਬਜੀਤ ਦੀ ਪਤਨੀ ਅਤੇ ਦਲਬੀਰ ਕੌਰ ਵਿਚਕਾਰ ਵੀ ਕਾਫੀ ਤਕਰਾਰ ਚੱਲਦਾ ਰਿਹਾ ਸੀ .ਇਹ ਵੀ ਯਾਦ ਰਹੇ ਕਿ ਦਲਬੀਰ ਕੌਰ ਨੂੰ ਬੀ ਜੇ ਪੀ ਵੱਲੋਂ ਲੋਕ ਸਭਾ ਚੋਣ ਲੜਾਏ ਜਾਣ ਦੀ ਚਰਚਾ ਵੀ ਚਲਦੀ ਰਹੀ ਹੈ .