ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਿਖੇ 39ਵਾਂ ਡਿਗਰੀ ਵੰਡ ਸਮਾਰੋਹ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ
ਗੋਨਿਆਣਾ ਮੰਡੀ 18 ਅਪ੍ਰੈਲ 2019:: ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਿਖੇ 39ਵਾਂ ਡਿਗਰੀ ਵੰਡ ਸਮਾਰੋਹ ਅਤੇ 43ਵਾਂ ਇਨਾਮ ਵੰਡ ਸਮਾਰੋਹ ਕਾਲਜ ਸਰਪ੍ਰਸਤ 108 ਮਹੰਤ ਭਾਈ ਕਾਹਨ ਸਿੰਘ ,ਕਾਲਜ ਪਿ੍ੰਸੀਪਲ ਡਾ ਰਾਜਵਿੰਦਰ ਕੌਰ ,ਕਾਲਜ ਚੇਅਰਮੈਨ ਸ਼ਿਵ ਨਾਰਾਇਣ ਧੀਂਗੜਾ ,ਕਨਵੋਕੇਸ਼ਨ ਇੰਚਾਰਜ ਮੈਡਮ ਜਸਵੀਰ ਕੌਰ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ
ਇਸ ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਨ ਨਾਲ ਹੋਇਆ ਮਹੰਤ ਭਾਈ ਕਾਹਨ ਸਿੰਘ ਨੇ ਮੂਲ ਮੰਤਰ ਦੀ ਸ਼ਕਤੀ ਬਾਰੇ ਦਸਦੇ ਹੋਏ ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਅਧਿਆਤਮਕ ਵਿੱਦਿਆ ਦੇ ਧਾਰਨੀ ਬਣਨ ਦੀ ਸਿੱਖਿਆ ਦਿੱਤੀ ।
ਕਾਲਜ ਦੇ ਚੇਅਰਮੈਨ ਸ਼ਿਵ ਨਾਰਾਇਣ ਢੀਂਗਰਾ ਨੇ ਡਿਗਰੀ ਲੈ ਰਹੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਆਪਣੇ ਭਵਿੱਖ ਵਿੱਚ ਸ਼ੁਰੂ ਕਰਨ ਦੇ ਨਾਲ ਆਪਣੀ ਸੰਸਕ੍ਰਿਤੀ ਨੂੰ ਯਾਦ ਰੱਖਣ ਲਈ ਪ੍ਰੇਰਿਤ ਕੀਤਾ ।
ਕਾਲਜ ਪਿ੍ੰਸੀਪਲ ਡਾ ਰਾਜਵਿੰਦਰ ਕੌਰ ਦੁਆਰਾ ਮੁੱਖ ਮਹਿਮਾਨ ਮਹੰਤ ਭਾਈ ਕਾਹਨ ਸਿੰਘ , ਸ਼ਿਵ ਨਾਰਾਇਣ ਢੀਗਰਾ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ ਡਿਗਰੀ ਵੰਡ ਸਮਾਰੋਹ ਦੇ ਵਿੱਚ 119 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 4 ਵਿਦਿਆਰਥੀਆਂ ਨੂੰ ਡਿਪਲੋਮਾ rਕਾਲਜ ਦੇ ਪਿ੍ੰਸੀਪਲ ਡਾ ਰਾਜਵਿੰਦਰ ਕੌਰ ਵੱਲੋਂ ਵੰਡੀਆਂ ਗਈਆਂ ਅਤੇ 65 ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ
ਇਨਾਮ ਕਾਲਜ ਦੇ ਚੇਅਰਮੈਨ ਸ਼ਿਵ ਨਾਰਾਇਣ ਢੀਂਗਰਾ ਅਤੇ ਕਾਲਜ ਦੇ ਪਿ੍ੰਸੀਪਲ ਡਾ ਰਾਜਵਿੰਦਰ ਕੌਰ ਅਤੇ ਨਰਿੰਦਰ ਨਿਰਬਾਰ ,ਕਾਲਜ਼ ਡੀਨ ਪ੍ਰੋ ਗੁਰਲੀਨ ਵੱਲੋਂ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਕਾਲਜ ਵਲੋਂ ਮੀਡੀਆ ਦੇ ਨੁਮਾਇੰਦਿਆ ਨੂੰ ਵੀ ਸਨਮਾਨਿਤ ਕੀਤਾ ।ਕਨਵੋਕੇਸ਼ਨ ਇੰਚਾਰਜ ਮੈਡਮ ਜਸਵੀਰ ਕੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।ਮੰਚ ਸੰਚਾਲਨ ਦੀ ਭੂਮਿਕਾ ਡਾ ਪਰਵਿੰਦਰ ਕੌਰ ਵੱਲੋਂ ਨਿਭਾਈ ਗਈ।