ਚੰਡੀਗੜ੍ਹ, 20 ਅਪ੍ਰੈਲ 2019 - ਪੰਜਾਬ ਡੇਮੋਕ੍ਰੇਟਿਕ ਸਾਂਝੇ ਮੋਰਚੇ ਅਤੇ ਪੰਜਾਬ ਏਕਤਾ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਇਸ ਦੇ ਬਰਨਾਲਾ ਜ਼ਿਲ੍ਹਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਿਲ ਹੋਏ ।
ਪੀ ਏ ਪੀ ਆਗੂ ਅਤੇ ਉਹਨਾਂ ਦੇ ਸਮਰਥਕਾਂ ਦਾ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਆਗੂਆਂ ਦਾ ਸਵਾਗਤ ਕਰਦੇ ਹਾਂ ਅਤੇ ਇਹ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਪੱਖੀ ਨੀਤੀਆਂ ਸਦਕਾ ਕਾਂਗਰਸ ਪਾਰਟੀ ਦੀ ਲਹਿਰ ਦੀ ਸ਼ੁਰੂਆਤ ਹੈl ਆਉਣ ਵਾਲੇ ਦਿਨਾਂ ਵਿਚ ਹੋਰ ਵੀ ਆਗੂ ਕਾਂਗਰਸ ਦਾ ਪੱਲਾ ਫੜਣਗੇ ਅਤੇ ਕਾਂਗਰਸ ਪਾਰਟੀ ਦੀ ਲੋਕ ਸਭਾ ਸੀਟ ਤੇ ਵੱਡੀ ਜਿੱਤ ਹਾਸਲ ਕਰੇਗੀ ।
ਇਸ ਮੌਕੇ ਤੇ ਬੋਲਦਿਆਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੈਂ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਕੇਵਲ ਸਿੰਘ ਢਿੱਲੋਂ ਦੀ ਦੂਰਅੰਦੇਸ਼ੀ ਸੋਚ ਅਤੇ ਵਿਕਾਸ ਪ੍ਰਤੀ ਲੱਗਣ ਨੂੰ ਵੇਖਦਿਆਂ ਲਿੱਤਾ । ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮਿਸਨ 13 ਤਹਿਤ ਕਾਂਗਰਸ ਪਾਰਟੀ ਸੰਗਰੂਰ ਸੀਟ ਤੇ ਵੱਡੀ ਜਿੱਤ ਹਾਸਿਲ ਕਰੇਗੀ ।
ਇਸ ਮੌਕੇ ਤੇ ਸੂਰਤ ਬਾਜਵਾ ( ਸਟੇਟ ਮੈਮਬਰ , ਪੀ ਏ ਪੀ ) , ਹਰਵਿੰਦਰ ਸੇਖੋਂ ( ਆਪ ਮਾਲਵਾ ਜ਼ੋਨ ਜਨਰਲ ਸਕੱਤਰ ) ਪ੍ਰੇਮ ਗੁਪਤਾ ( ਆਪ ਪ੍ਰਧਾਨ ਅੱਗਰਵਾਲ ਸਭਾ ਸੁਨਾਮ ) , ਭਾਰਤ ਭੂਸ਼ਣ ਗਰਗ , ਸੁਭਾਸ਼ ਗਰਗ ਅਤੇ ਸੰਦੀਪ ਗਰਗ ਵੀ ਕਾਂਗਰਸ ਪ੍ਪਾਰਟੀ ਵਿੱਚ ਸ਼ਾਮਿਲ ਹੋਏ ।ਇਸ ਮੌਕੇ ਕਰਨ ਢਿੱਲੋਂ ਸਪੁੱਤਰ ਕੇਵਲ ਢਿੱਲੋਂ ਵੀ ਹਾਜ਼ਰ ਸਨ ।