Image Courtesy : CBC
ਵੈਨਕੂਵਰ, 20 ਅਪ੍ਰੈਲ 2019 - ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਸ਼ਹਿਰ ਲੈਂਗਲੇਅ 'ਚ ਵਿਆਹ ਦਾ ਜਸ਼ਨ ਮਨਾ ਰਹੇ ਪਰਿਵਾਰ ਦੇ ਘਰ ਦਾ ਛੱਜਾ ਡਿੱਗਣ ਕਾਰਨ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਵਿਦੇਸ਼ੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਘਰ 'ਚ ਤਕਰੀਬਨ 100 ਲੋਕਾਂ ਵੱਲੋਂ ਪਾਰਟੀ ਕੀਤੇ ਜਾਣ ਦੀ ਖਬਰ ਹੈ, ਜਿਸ 'ਚ ਬਹੁਤੇ ਪੰਜਾਬੀ ਹੋਣ ਦਾ ਖਦਸ਼ਾ ਹੈ। ਘਰ ਦਾ ਛੱਜਾ ਡਿਗਣ ਕਾਰਨ ਕਈ ਲੋਕ ਜ਼ਖਮੀ ਹੋਏ ਹਨ ਪਰ ਹਾਲੇ ਤੱਕ ਜ਼ਖਮੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ।
ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ 19 ਐਂਬੂਲੈਂਸਾਂ ਮੌਕੇ 'ਤੇ ਬੁਲਾਈਆਂ ਗਈਆਂ ਜਦਕਿ 1 ਏਅਰ ਐਂਬੂਲੈਂਸ ਵੀ ਮੌਕੇ 'ਤੇ ਭੇਜੀ ਗਈ। ਹੋਰ ਵੇਰਵਿਆਂ ਦੀ ਉਡੀਕ ਹੈ।