← ਪਿਛੇ ਪਰਤੋ
ਦੇਵਾ ਨੰਦ ਸ਼ਰਮਾ ਫਰੀਦਕੋਟ, 22 ਅਪ੍ਰੈਲ .2019 - ਜ਼ਿਲ•ਾ ਚੋਣ ਅਫਸਰ ਸ੍ਰੀ ਕੁਮਾਰ ਸੋਰਭ ਰਾਜ ਆਈ. ਏ. ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸ੍ਰੀ ਅਰਵਿੰਦ ਕੁਮਾਰ ਰਾਵਤ, ਆਈ.ਆਰ.ਐਸ ਨੂੰ 09- ਫਰੀਦਕੋਟ ਲੋਕ ਹਲਕਾ ਲਈ ਖਰਚਾ ਆਬਜਰਵਰ ਲਗਾਇਆ ਗਿਆ ਹੈ ਜੋ ਕਿ ਫਰੀਦਕੋਟ ਵਿਖੇ ਪਹੁੰਚ ਚੁੱਕੇ ਹਨ। ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਗੈਸਟ ਹਾਊਸ ਦੇ ਕਮਰਾ ਨੰ: 103 ਵਿਚ ਠਹਿਰੇ ਹਨ। ਉਨ•ਾਂ ਦਾ ਫੋਨ ਨੰਬਰ 99157-20602 ਹੈ। ਇਸ ਤੋਂ ਇਲਾਵਾ ਉਨ•ਾਂ ਨਾਲ ਸ੍ਰੀ ਸਤੀਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਫੋਨ ਨੰ: 91417-18807 ਦੀ ਡਿਊਟੀ ਬਤੌਰ ਲਾਇਜ਼ਨ ਅਫਸਰ ਵਜੋਂ ਲਗਾਈ ਗਈ ਹੈ। ਜ਼ਿਲ•ਾ ਚੋਣ ਅਫਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ/ਚੋਣ ਲੜ ਰਹੇ ਉਮੀਦਵਾਰਾਂ ਅਤੇ ਜ਼ਿਲੇ• ਦੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ•ਾਂ ਨੂੰ ਚੋਣ ਖਰਚੇ ਸਬੰਧੀ ਕਿਸੇ ਵੀ ਤਰ•ਾਂ ਦੀ ਸ਼ਿਕਾਇਤ ਜਾਂ ਚੋਣ ਨਾਲ ਸਬੰਧਤ ਕਿਸੇ ਕੰਮ ਲਈ ਖਰਚਾ ਆਬਜਰਵਰ ਨਾਲ ਸੰਪਰਕ ਕਰਨਾ ਹੋਵੇ ,ਤਾਂ ਉਹ ਉਪਰੋਕਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਜਾਂ ਉਹ ਉਨ•ਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਮਿਲ ਸਕਦੇ ਹਨ।
Total Responses : 936