ਐਮ.ਆਰ.ਐਸ.ਪੀ.ਟੀ.ਯੂ., ਵਾਈਸ ਚਾਂਸਲਰ, ਪ੍ਰੋ. ਮੋਹਨ ਪਾਲ ਸਿੰਘ ਈਸ਼ਰ, ਕੈਂਪਸ ਦੇ ਡਾਇਰੈਕਟਰ, ਡਾ. ਸਵੀਨਾ ਬਾਂਸਲ, ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਆਸ਼ੀਸ਼ ਬਾਲਦੀ, ਪ੍ਰੋ. ਅਨੁਪਮ ਕੁਮਾਰ ਅਤੇ ਸ਼੍ਰੀ ਹਰਜੋਤ ਸਿੰਘ ਸਿੱਧੂ ਨਾਲ ਚੁਣੇ ਗਏ ਵਿਦਿਆਰਥੀ।
ਬਠਿੰਡਾ, 22 ਅਪ੍ਰੈਲ 2019: ਪ੍ਰਸਿੱਧ ਟੈਕਸਟਾਈਲ ਕੰਪਨੀਆਂ ਆਰਤੀ ਇੰਟਰਨੈਸ਼ਨਲ ਅਤੇ ਯੰਗ ਮੈਨ ਮਿੱਲਜ਼ ਲੁਧਿਆਣਾ ਵਲੋਂ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ(ਜੀ.ਜੈਡ.ਐਸ.ਸੀ.ਸੀ.ਈ.ਟੀ.), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਟੈਕਸਟਾਈਲ ਵਿਭਾਗ ਦੇ 6 ਵਿਦਿਆਰਥੀਆਂ ਨੂੰ ਵਿਸ਼ੇਸ਼ ਪਲੇਸਮੇਂਟ ਡਰਾਇਵ ਦੇ ਤਹਿਤ ਨੌਕਰੀ ਲਈ ਚੁਣਿਆ ਗਿਆ। ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਕੰਪਨੀ ਨੇ ਪ੍ਰਤੀ ਸਾਲ ਆਕਰਸ਼ਕ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।
ਪ੍ਰਮੁੱਖ ਇੰਡਸਟਰੀ ਆਰਤੀ ਇੰਟਰਨੈਸ਼ਨਲ ਅਤੇ ਯੰਗ ਮੈਨ ਮਿੱਲਜ਼ ਲੁਧਿਆਣਾ ਜੋ ਇੱਕ ਗਤੀਸ਼ੀਲ ਅਤੇ ਲਗਾਤਾਰ ਪ੍ਰਫ਼ੂਲਤ ਹੋ ਰਹੀ ਕੰਪਨੀ ਹੈ ਨੇ ਜੀ.ਜੈਡ.ਐਸ.ਸੀ.ਸੀ.ਈ.ਟੀ. ਦੇ ਟੈਕਸਟਾਈਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਗੁਰਕੀਰਤ ਸਿੰਘ, ਪੰਕਜ ਕੁਮਾਰ, ਅਜੈ ਸ਼ਰਮਾ, ਬਬਲੂ ਕੁਮਾਰ, ਮੁੰਨਾ ਕੁਮਾਰ ਯਾਦਵ ਅਤੇ ਰਿਸ਼ਬ ਚੌਰੱਸੀਆ ਨੂੰ ਨੌਕਰੀ ਲਈ ਚੁਣਿਆ ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਨੇ ਵੀ ਟੈਕਸਟਾਈਲ ਵਿਭਾਗ ਨਾਲ ਗ੍ਰੈਜੂਏਟਾਂ ਦੀ ਭਰਤੀ ਲਈ ਸੰਪਰਕ ਕੀਤਾ ਹੈ।
ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਅਨੂਪਮ ਕੁਮਾਰ ਨੇ ਕਿਹਾ ਕਿ ਵਿਭਾਗ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਲੇਸਮੈਂਟ ਸ਼ੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਲਈ ਵਿਭਾਗ ਦੁਆਰਾ ਤਕਨੀਕੀ ਯੋਗਤਾ ਟੈਸਟ ਅਤੇ ਮੌਕ ਇੰਟਰਵਿਊ ਆਯੋਜਿਤ ਕੀਤੇ ਗਏ ਸਨ।
ਪ੍ਰੋਫੈਸਰ ਅਨੂਪਮ ਕੁਮਾਰ ਨੇ ਕਿਹਾ ਕਿ ਅਸੀਂ ਸਿਰਫ ਨੌਕਰੀਆਂ ਲੱਭਣ ਵਾਲੇ ਵਿਦਿਆਥੀ ਹੀ ਪੈਦਾ ਨਹੀਂ ਕਰਦੇ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਉੱਧਮੀ ਵੀ ਪੈਦਾ ਕਰਦੇ ਹਾਂ ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।
ਕੈਂਪਸ ਡਾਇਰੈਕਟਰ, ਪ੍ਰੋ. ਸਵੀਨਾ ਬਾਂਸਲ, ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਆਸ਼ੀਸ਼ ਬਾਲਦੀ ਅਤੇ ਡਾਇਰੈਕਟਰ (ਸਿਖਲਾਈ ਅਤੇ ਪਲੇਸਮੈਂਟ, ਐਮ.ਆਰ.ਐਸ.ਪੀ.ਟੀ.ਯੂ.) ਹਰਜੋਤ ਸਿੰਘ ਸਿੱਧੂ ਅਤੇ ਡਾ. ਅਨੂਪਮ ਕੁਮਾਰ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਮੁੱਖ ਕੰਪਨੀ ਵਲੋਂ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕਰਨ ਤੇ ਕੈਂਪਸ ਦੇ ਵਿਦਿਆਰਥੀਆਂ ਲਈ ਬੇਹੱਦ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ।