ਦਰਸ਼ਨ ਸਿੰਘ ਰੱਖੜਾ, ਸਤਵੀਰ ਸਿੰਘ ਖੱਟੜਾ, ਸਾਬਕਾ ਚੇਅਰਮੈਨ ਸੁਰਜੀਤ ਅਬਲੋਵਾਲ, ਸੁਖਵਿੰਦਰ ਪਾਲ ਸਿੰਘ ਮਿੰਟਾ ਅਕਾਲੀ ਭਾਜਪਾ ਦੇ ਵਰਕਰਾਂ ਦੇ ਨਾਲ ਦਿਖਾਈ ਦੇ ਰਹੇ ਹਨ।
ਪਟਿਆਲਾ, 22 ਅਪ੍ਰੈਲ 2019: ਉੱਘੇ ਐਨ.ਆਰ.ਆਈ. ਅਤੇ ਸਮਾਜ ਸੇਵਸਕ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੇਆਖਿਆ ਕਿ ਅੱਜ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਮੁੱਖ ਕਾਂਗਰਸ ਕਾਂਗਰਸ ਦੀ ਸਰਕਾਰ ਹੈ ਕਿਉਂਕਿ ਪਿਛਲੇ ਦੋ ਸਾਲਾਂ ਵਿੱਚ ਕਾਂਗਰਸ ਨੇ ਕਿਸੇ ਵੀ ਨੌਜਵਾਨ ਨੂੰ ਕੰਮ ਨਹੀਂ ਦਿਵਾਇਆ। ਦਰਸ਼ਨ ਸਿੰਘ ਧਾਲੀਵਾਲ ਅੱਜ ਇੱਥੇ ਸਾਬਕਾ ਕੌਂਸਲਰ ਸੁਖਵਿੰਦਰ ਪਾਲ ਸਿੰਘ ਮਿੰਟਾ ਵੱਲੋਂ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਰਖਾਏ ਗਏ ਵੱਡੇ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਦੋ ਸਾਲ ਸਿਰਫ ਗੱਲਾਂ ਮਾਰਕੇ ਜਾਂ ਲੋਕਾਂ 'ਤੇ ਅਤਿਆਚਾਰ ਕਰਕੇ ਹੀ ਲੰਘਾਏ ਹਨ, ਜਿਸਦਾ ਹਿਸਾਬ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਹੋ ਜਾਵੇਗਾ।
ਦਰਸ਼ਨ ਸਿੰਘ ਰੱਖੜਾ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਬਦੀ 'ਤੇ ਨੇਕੀ 'ਤੇ ਜਿੱਤ ਹੋਵੇਗੀ। ਲੋਕਾਂ ਦੇ ਸਹਿਯੋਗ ਦੇ ਨਾਲ ਹੁਣ ਅਕਾਲੀ ਭਾਜਪਾ ਜਿੱਤ ਕੇ ਸੱਤਾ ਵਿੱਚ ਆਵੇਗੀ ਤੇ ਲੋਕਾਂ 'ਤੇ ਕਾਂਗਰਸ ਵੱਲੋਂ ਢਾਹੇ ਜ਼ੁਲਮਾਂ ਦਾ ਹਿਸਾਬ-ਕਿਤਾਬ ਕਰੇਗੀ। ਉਨ੍ਹਾਂ ਆਖਿਆ ਕਿ ਲੋਕਾਂ ਵੱਲੋਂ ਸ. ਸੁਰਜੀਤ ਸਿੰਘ ਰੱਖੜਾ ਨੂੰ ਚੋਣਾਂ ਦੌਰਾਨ ਜਿਤਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜ਼ਾਰੀ ਹੈ, ਜੋ ਕਿ ਕਾਂਗਰਸ ਨੂੰ ਹਰਾ ਕੇ ਹੀ ਦਮ ਲਵੇਗੀ।
ਇਸ ਮੌਕੇ ਸਤਵੀਰ ਸਿੰਘ ਖੱਟੜਾਅਤੇ ਸੁਖਵਿੰਦਰ ਪਾਲ ਸਿੰਘ ਮਿੰਟਾ ਨੇ ਆਖਿਆ ਕਿ ਅਕਾਲੀ ਭਾਜਪਾ ਵੱਲੋਂ ਪਿਛਲੇ ਦਸ ਸਾਲਾਂ ਵਿੱਚ ਕੀਤੇ ਕੰਮਾਂ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ। ਇਸ ਲਈ ਦੁਬਾਰਾ ਫਿਰ ਅਕਾਲੀ ਭਾਜਪਾ ਦੀ ਸਰਕਾਰ ਸੱਤਾ ਵਿੱਚ ਆਉਣਾ 100 ਪ੍ਰਤੀਸ਼ਤ ਤੈਅ ਹੈ। ਇਸ ਵਾਰ ਕਾਂਗਰਸ ਦਾ ਸੁਪੜਾ ਪੂਰੀ ਤਰ੍ਹਾਂ ਸਾਫ ਕਰਕੇ ਉਸਨੂੰ ਘਰ ਨੂੰ ਭੇਜਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਬਾਬਾ ਭੁਪਿੰਦਰ ਸਿੰਘ, ਰਾਜਿੰਦਰ ਪਾਲ ਰਿੰਕੂ, ਰਣਬੀਰ ਸਿੰਘ ਰਾਣਾ, ਜਸਵਿੰਦਰ ਪਾਲ ਸਿੰਘ, ਟਵਿੰਕਲ ਗੋਲਡੀ, ਇੰਦਰਜੀਤ ਖੰਨਾ, ਵਿਸ਼ਾਲ ਕਰਮ ਸਿੰਘ ਗੋਲੂ, ਸੁਖਵਿੰਦਰ ਬੋਬੀ ਸੀਨੀਅਰ ਅਕਾਲੀ ਨੇਤਾ, ਰੋਹਿਨ ਸ਼ਰਮਾ, ਮਨਜੀਤ ਖਰੋੜ, ਹਰਜੀਤ ਖਰੋੜ, ਵਰਿੰਦਰ ਸਿੰਧੂ, ਅਮਰੀਕ ਸਿੰਘ ਗਿੱਲ, ਬਲਰਾਜ ਸਿੰਘ ਕਲਿਆਣ, ਵਰਨਦੀਪ ਰਿੰਕੂਆਦਿ ਹਾਜਰ ਸਨ।