ਜੈ ਸਿੰਘ ਛਿੱਬਰ ਜਰਨਲਿਸਟ ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਬਣੇ
ਚੰਡੀਗੜ੍ਹ, 22 ਅਪ੍ਰੈਲ , 2019 : ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ,ਚੰਡੀਗੜ੍ਹ ਯੂਨਿਟ ਦੀ ਅੱਜ ਹੋਈ ਮੀਟਿੰਗ ਵਿਚ ਜੈ ਸਿੰਘ ਛਿੱਬਰ ਪ੍ਰਧਾਨ ਚੁਣੇ ਗਏ। ਜਦੋਂ ਕਿ ਵਿਕਰਮਜੀਤ ਸਿੰਘ ਮਾਨ ਨੂੰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਸ਼ਰਮਾ ਨੂੰ ਮੀਤ ਪ੍ਰਧਾਨ, ਬਿੰਦੂ ਸਿੰਘ ਨੂੰ ਜਨਰਲ ਸਕੱਤਰ, ਦਰਸ਼ਨ ਸਿੰਘ ਖੋਖਰ ਤੇ ਮੋਹਿਤ ਸ਼੍ਰੀ ਵਾਸਤਵਾ ਨੂੰ ਸਕੱਤਰ ਅਤੇ ਭੁਪਿੰਦਰ ਸਿੰਘ ਮਲਿਕ ਨੂੰ ਖ਼ਜ਼ਾਨਚੀ ਚੁਣੇ ਗਏ। ਇਸੇ ਤਰ੍ਹਾਂ ਤਰਲੋਚਨ ਸਿੰਘ ਤੇ ਓ.ਐਨ ਗਰਗ ਨੂੰ ਸਰਪ੍ਰਸਤ ਬਣਾਇਆ ਗਿਆ ਹੈ। ਜਦਕਿ ਜਗਤਾਰ ਸਿੰਘ ਭੁੱਲਰ, ਆਰ.ਐੱਸ ਲਿਬਰੇਟ, ਗੁਰਮਿੰਦਰ ਸਿੰਘ ਬੱਬੂ, ਕੁਲਵੰਤ ਕੌਰ, ਅਸ਼ਵਨੀ ਚਾਵਲਾ, ਦੀਪਕ ਸ਼ਰਮਾ ਚਨਾਰਥਲ, ਡੀ ਆਰ ਸਿੰਗਲਾ, ਰੂਬੀ ਸਿੰਘ, ਮੁਕੇਸ਼ ਅਠਵਾਲ ਤੇ ਰਮੇਸ਼ ਸਚਦੇਵਾ ਕਾਰਜਕਾਰਨੀ ਮੈਂਬਰ ਚੁਣੇ ਗਏ।