← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਤਰਨਤਾਰਨ, 23 ਅਪ੍ਰੈਲ 2019 - ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਆਪਣੇ ਨਾਮਜ਼ਦਗੀ ਪੱਤਰ ਪ੍ਰਦੀਪ ਕੁਮਾਰ ਡਿੰਪਾ ਨੂੰ ਦਾਖਲ ਕਰਵਾਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵੱਲੋਂ ਤਰਨਤਾਰਨ ਪਹੁੰਚ ਕੇ ਡਿੰਪਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣੇ ਸਨ, ਪਰ ਸਿਹਤ ਠੀਕ ਨਾ ਹੋਣ ਕਾਰਨ ਕੈਪਟਨ ਤਰਨ ਤਾਰਨ ਨਹੀਂ ਪਹੁੰਚ ਸਕੇ।। ਡਿੰਪਾ ਤੋਂ ਇਲਾਵਾ ਉਨ•ਾਂ ਦੇ ਕਵਰਿੰਗ ਉਮੀਦਵਾਰ ਵਜੋਂ ਹਰਭਿੰਦਰ ਸਿੰਘ ਰਾਜਨ ਗਿੱਲ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।। ਇਸ ਮੌਕੇ ਡਿੰਪਾ ਦੇ ਨਾਲ ਉਨ•ਾਂ ਦੀ ਮਾਤਾ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਵਿਧਾਇਕ ਵੀ ਮੌਜੂਦ ਸਨ।।
Total Responses : 875