← ਪਿਛੇ ਪਰਤੋ
ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 23 ਅਪ੍ਰੈਲ -ਲੋਕ ਸਭਾ ਚੋਣਾ ਦੇ ਮੱਦੇ ਪੁਲਸ ਗਸ਼ਤ ਵਿੱਚ ਲਿਆਂਦੀ ਗਈ ਤੇਜੀ ਸਮੇਂ ਪੁਲਸ ਵੱਲੋਂ ਇੱਕ ਪਿਸਟਲ 32 ਬੋਰ, 3 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਇੱਕ ਮੋਟਰਸਾਈਕਲ ਹੀਰੋ ਹਾਂਡਾ ਸਮੇਤ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਬਲਵਿੰਦਰ ਸਿੰਘ ਵਾਸੀ ਬਠਿੰਡਾ ਰੋਡ ਜੈਤੋ ਨੇ ਤਫ਼ਤੀਸ਼ ਦੌਰਾਨ ਮੰਨਿਆਂ ਕਿ ਉਸਨੇ ਇਹ ਜਾਅਲੀ ਕਰੰਸੀ ਬਲਜੀਤ ਸਿੰਘ ਉਰਫ਼ ਜੀਤ ਵਾਸੀ ਰੰਧਾਵਾ ਪੱਤੀ ਲੌਂਗੋਵਾਲ ਜ਼ਿਲ•ਾ ਸੰਗਰੂਰ ਹਾਲ ਅਬਾਦ ਅਰਬਨ ਸਟੇਟ ਪਟਿਆਲਾ ਅਤੇ ਜਗਸੀਰ ਸਿੰਘ ਵਾਸੀ ਲੌਂਗੋਵਾਲ ਤੋਂ ਲਈ ਹੈ ਜਿਸ'ਤੇ ਪੁਲਸ ਵੱਲੋਂ ਰੇਡ ਮਾਰ ਕੇ ਉਕਤ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਸੇਵਾ ਸਿੰਘ ਮੱਲ•ੀ ਐੱਸ.ਪੀ ਨੇ ਪ੍ਰੈਸ ਨੂੰ ਦਿੰਦਿਆਂ ਦੱਸਿਆ ਕਿ ਜਗਸੀਰ ਸਿੰਘ ਪਾਸੋਂ ਇੱਕ ਕਟਰ ਅਤੇ 500-500 ਦੇ 2 ਜਾਅਲੀ ਨੋਟ ਅਤੇ ਬਲਜੀਤ ਸਿੰਘ ਪਾਸੋਂ 500-500 ਦੇ 2 ਜਾਅਲੀ ਨੋਟ ਬਰਾਮਦ ਹੋਏ ਹਨ। ਉਹਨਾ ਦੱਸਿਆ ਕਿ ਉਕਤ ਦੋਨਾਂ ਨੇ ਤਫ਼ਤੀਸ਼ ਦੌਰਾਨ ਦੱਸਿਆ ਕਿ ਪ੍ਰਿੰਟਰ ਅਤੇ ਸਕੈਨਰ ਨਾਲ ਇਹ ਨੋਟ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਬੰਤਾ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਖਲੀਲ ਪੱਤੀ ਸ਼ੇਰਪੁਰੀ ਤਹਿਸੀਲ ਧੁਰੀ ਕੋਲ ਹੈ ਜਿਸ'ਤੇ ਪੁਲਸ ਪਾਰਟੀ ਵੱਲੋਂ ਰੇਡ ਮਾਰਕੇ ਉਕਤ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰਕੇ ਸਕੈਨਰ ਕਮ ਪ੍ਰਿੰਟਰ ਵੀ ਬਰਾਮਦ ਕਰ ਲਿਆ ਗਿਆ ਹੈ। ਉਹਨਾ ਦੱਸਿਆ ਕਿ ਇਹਨਾਂ ਚਾਰੇ ਦੋਸ਼ੀਆਂ ਪਾਸੋਂ ਹੋਰ ਵੀ ਗਹਿਰਾਈ ਨਾਲ ਪੁੱਛ ਗਿੱਛ ਜਾਰੀ ਹੈ। ਇਸ ਮੌਕੇ ਸੀ.ਆਈ.ਏ ਮੁਖੀ ਇੰਨਸਪੈਕਟਰ ਨਰਿੰਦਰ ਸਿੰਘ,ਸਬ ਇੰਨਸਪੈਕਟਰ ਗੁਰਲਾਲ ਸਿੰਘ ਅਤੇ ਏ.ਐੰਸ.ਆਈ ਦਰਸ਼ਨ ਸਿੰਘ ਵੀ ਮੌਜੂਦ ਸਨ।
Total Responses : 266