ਚੰਡੀਗੜ੍ਹ, 23 ਅਪ੍ਰੈਲ : ਚੰਡੀਗੜ੍ਹ ਸਮੇਤ ਮੋਹਾਲੀ ਅਤੇ ਪੰਚਕੁਲਾ ਅਧਾਰਿਤ ਟਰਾਈ ਸਿਟੀ ਜੋ ਕਿ ਆਧੁਨਿਕ ਹਸਪਤਾਲਾਂ ਅਤੇ ਮਾਹਿਰ ਡਾਕਟਰਾਂ ਦੀ ਬਹੁਤਾਤ ਨਾਲ ਜਲਦ ਹੀ ਵਿਦੇਸ਼ੀ ਮਰੀਜ਼ਾਂ ਲਈ ਮੈਡੀਕਲ ਸਹੁਲਤਾਂ ਦੀ ਰਾਜਧਾਣੀ ਬਣ ਜਾਵੇਗੀ। ਇਹ ਗੱਲ ਅੱਜ ਇੱਥੇ ਪੰਚਕੁਲਾ ਦੇ ਪ੍ਰਸਿੱਧ ਪਾਰਸ ਸੁਪਰਸਪੈੈਸ਼ਲਿਟੀ ਹਸਪਤਾਲ ਦੇ ਸੀਨੀਅਰ ਡਾਕਟਰ ਗੌਰਵ ਮਹੇਸ਼ਵਰੀ ਅਤੇ ਹੱਡੀਆਂ ਦੇ ਰੋਗਾਂ ਅਤੇ ਜੋੜ ਬਦਲਣ ਦੇ ਮਾਹਿਰ ਡਾਕਟਰ ਵਿਨੋਦ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਇਸ ਸਮੇਂ ਅਫਗਾਨਿਸਤਾਨ, ਯੇਮਨ, ਇਰਾਕ ਅਤੇ ਨਾਈਜੀਰੀਆ ਦੇ ਮਰੀਜਾਂ ਲਈ ਟਰਾਈ ਸਿਟੀ ਸਥਿਤ ਮੈਡੀਕਲ ਸੈਂਟਰ ਜ਼ਿਆਦਾ ਖਿੱਚ ਦੇ ਕਾਰਨ ਬਣੇ ਹੋਏ ਹਨ।
ਡਾ. ਗੌਰਵ ਅਤੇ ਡਾ ਵਿਨੋਦ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਲ 2017 ਦੌਰਾਨ ਕਰੀਬ 5 ਲੱਖ ਮਰੀਜ ਮੈਡੀਕਲ ਵੀਜ਼ੇ ਰਾਹੀਂ ਭਾਰਤ ਪੁੱਜੇ ਸਨ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਅਗਲੇ ਸਾਲ ਤੱਕ ਅਜਿਹੇ ਮਰੀਜਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਵੇਗਾ ਅਤੇ 9 ਬਿਲੀਅਨ ਅਮਰੀਕੀ ਡਾਲਰ ਭਾਰਤੀ ਮੈਡੀਕਲ ਅਦਾਰਿਆਂ ਨੂੰ ਆਮਦਨ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਚੰਗੀ ਯੋਗਤਾ ਪ੍ਰਾਪਤ ਡਾਕਟਰਾਂ ਦੀ ਬਹੁਤਾਤ ਹੈ ਜਦਕਿ ਅਮਰੀਕਾ ਅਤੇ ਯੂਰਪ ਦੇ ਮੁਕਾਬਲੇ ਭਾਰਤ ਵਿੱਚ ਖਰਚ ਪੰਜ ਗੁਣਾ ਘੱਟ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਰੋਜਾਨਾ ਚੰਡੀਗੜ੍ਹ ਵਿੱਚ ਰੋਜਾਨਾ 39 ਫਲਾਇਟਾਂ ਅਤੇ 3 ਰੋਜਾਨਾ ਸ਼ਤਾਬਦੀਆਂ ਮਰੀਜਾਂ ਨੂੰ ਲੈ ਕੇ ਆਉਂਦੀਆਂ ਹਨ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਟਰਾਈ ਸਿਟੀ ਵਿੱਚ ਮੈਡੀਕਲ ਸਹੂਲਤਾਂ ਦੀ ਕਿੰਨੀ ਵਧੀਆ ਪ੍ਰਾਪਤੀ ਹੈ।
ਇਸ ਮੌਕੇ ਵਿਸ਼ੇਸ ਤੌਰ 'ਤੇ ਯੇਮਨ ਤੋਂ ਪਾਰਸ ਹਪਸਤਾਲ ਆਪਣਾ ਇਲਾਜ ਕਰਵਾਉਣ ਪਹੁੰਚੇ ਏਡਲ ਹਮੀਦ, ਅਮੀਨ ਅਲੋਮਿਡੀ ਨੇ ਦੱਸਿਆ ਕਿ ਉਹ ਭਾਰਤ ਵਿਚ ਮਾਹਿਰ ਡਾਕਟਰਾਂ ਤੋਂ ਆਪਣਾ ਇਲਾਜ ਕਰਵਾਉਣ ਇੱਕੇ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਹੋਰਨ੍ਹਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਵੱਧੀਆ ਅਤੇ ਸਸਤਾ ਇਲਾਜ ਉਪਲਬੱਧ ਹੈ।
ਉਨ੍ਹਾਂ ਕਿਹਾ ਕਿ ਟਰਾਈ ਸਿਟੀ ਦਾ ਚੰਗਾ ਵਾਤਾਵਰਨ, ਟਰੈਫਿਕ ਦੇ ਸੁਚਾਰੂ ਪ੍ਰਬੰਧ ਸਮੇਤ ਹੋਰ ਵੱਡੀਆਂ ਸਹੂਲਤਾਂ ਹੋਣ ਕਾਰਨ ਵਿਦੇਸ਼ੀ ਲੋਕਾਂ ਦਾ ਰੁਝਾਣ ਇੱਥੇ ਜਿਆਦਾ ਵਧਦਾ ਹੈ।ਇਸ ਤੋਂ ਇਲਾਵਾ ਆਸ^ਪਾਸ ਦੇ ਸੈਲਾਨੀ ਅਤੇ ਧਾਰਮਿਕ ਸਥਾਨ ਵੀ ਵਿਦੇਸ਼ੀ ਨਾਗਰਿਕਾਂ ਦੀ ਖਿੱਚ ਵਧਾਉਂਦੇ ਹਨ।
ਇਸ ਮੌਕੇ ਬੋਲਦਿਆਂ ਡਾਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਖਰਚ ਤੇ ਹੁੰਦੇ ਆਪਰੇਸ਼ਨ ਹੀ ਵਿਦੇਸ਼ੀ ਮਰੀਜਾਂ ਨੂੰ ਭਾਰਤ ਵੱਲ ਆਉਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਵਿੱਚ ਹੀ ਹੋਂਦ ਵਿੱਚ ਆਈ ਨਵੀਂ ਵੀਜ਼ਾ ਨੀਤੀ ਨੇ ਅਜਿਹੇ ਮਰੀਜਾਂ ਨੂੰ ਵੱਡਾ ਲਾਭ ਦਿੱਤਾ ਹੈ ਜਿਸ ਸਦਕਾ ਹੁਣ ਮਰੀਜ ਇੱਕ ਹੀ ਵੀਜ਼ੇ ਤੇ 60 ਦਿਨ ਦੌਰਾਨ ਤਿੰਨ ਚੱਕਰ ਲਗਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਾਰਸ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਹਰ ਆਧੁਨਿਕ ਸਹੂਲਤ ਮੌਜੂਦ ਹੈ, ਜਿਸ ਵਿੱਚ 8 ਮੌਡੂਲਰ, 60 ਆਈ.ਸੀ.ਯੂ. ਬੈਡ, ਆਧੁਨਿਕ ਲੈਬ, 3 ਟੈਸਲਾ ਐਮ.ਆਰ.ਆਈ., 128 ਸਲਾਇਸ ਸੀ.ਟੀ.ਸਕੈਨ ਅਤੇ ਨਿਊਰੋ ਸਰਜਰੀ ਆਦਿ ਲਈ ਪੈਨਟਿਰੀਓ ਮਾਇਕਰੋਸਕੋਪ ਆਦਿ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਆਯੁਰਵੇਦਿਕ, ਯੋੇਗਾ ਅਤੇ ਤੰਦਰੁਸਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਆਸ਼ੀਸ ਚੱਢਾ ਨੇ ਵੀ ਸੰਬੋਧਿਤ ਕੀਤਾ।