ਚੰਡੀਗੜ੍ਹ, 24 ਅਪ੍ਰੈਲ 2019 - ਵਕੀਲਾਂ 'ਤੇ ਹੁੰਦੇ ਹਮਲਿਆਂ ਦੇ ਰੋਸ ਵਜੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਲ 'ਤੇ ਡੇਰਾ ਬਸੀ ਬਾਰ ਐਸੋਸੀਏਸ਼ਨ ਵੱਲੋਂ ਅੱਜ ਦੇ ਦਿਨ ਯਾਨੀ ਬੁੱਧਵਾਰ 24 ਅਪ੍ਰੈਲ ਵਾਲੇ ਦਿਨ ਕੋਈ ਵੀ ਕੰਮ ਨਹੀਂ ਕੀਤਾ ਜਾਏਗਾ। ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਕੀਲ ਭਰਾਵਾਂ ਨੂੰ ਪੰਚਕੂਲਾ ਪੁਲਿਸ ਵੱਲੋਂ ਬੁਰੀ ਤਰਾਂ ਕੁੱਟਮਾਰ ਕੀਤੇ ਜਾਣ ਖਿਲਾਫ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਡੇਰਾ ਬਸੀ ਬਾਰ ਐਸੋਸੀਏਸ਼ਨ ਵੱਲੋਂ ਉਕਤ ਸਟੇਟਮੈਂਟ ਅਨੁਸਾਰ ਵਕੀਲਾਂ 'ਤੇ ਹੁੰਦੇ ਹਮਲਿਆਂ ਦੇ ਰੋਸ ਵਜੋਂ ਇਹ ਫੈਸਲਾ ਲਿਆ ਗਿਆ ਹੈ।
ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਵੀ ਅੱਜ ਦੇ ਦਿਨ ਕੰਮ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।