ਸਾਬਕਾ ਕੌਂਸਲਰ ਜਸਮੇਲ ਸਿੰਘ ਡੇਅਰੀਵਾਲਾ ਅਤੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਲਦਾਸ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਕੇਵਲ ਸਿੰਘ ਢਿੱਲੋਂ !
ਸੰਗਰੂਰ ਅਪ੍ਰੈਲ 23(ਦੀਦਾਰ ਗੁਰਨਾ ) ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇ ਵੱਡਾ ਝਟਕਾ ਲੱਗਾ ਜਦੋਂ ਬਰਨਾਲਾ ਤੋਂ ਸਾਬਕਾ ਕੌਂਸਲਰ ਜਸਮੇਲ ਸਿੰਘ ਡੇਅਰੀਵਾਲਾ ਅਤੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਲਦਾਸ ਸਮੇਤ ਅਨੇਕਾਂ ਪਰਿਵਾਰਾਂ ਨੇ ਸੰਗਰੂਰ ਲੋਕ ਸਭ ਤੋਂ ਉਮੀਦਵਾਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ । ਸ਼੍ਰੋਮਣੀ ਅਕਾਲੀ ਦਲ ਛੱਡਣ ਵਾਲਿਆਂ ਵਿੱਚ ਮਨਜੀਤ ਕੌਰ ਬੱਬੂ , ਮੋਹਿੰਦਰ ਕੌਰ , ਗੁਰਪ੍ਰੀਤ ਸਿੰਘ ਭੱਟੀ , ਮਨਦੀਪ ਸਿੰਘ ਬਾਜਵਾ , ਅਵਤਾਰ ਸਿੰਘ , ਕੁਲਵਿੰਦਰ ਸਿੰਘ , ਨਿਸ਼ਾਨ ਸਿੰਘ , ਅੰਮ੍ਰਿਤਪਾਲ ਸਿੰਘ , ਸੁਖਵਿੰਦਰ ਸਿੰਘ , ਬੂਟਾ ਸਿੰਘ ਸਮੇਤ ਅਨੇਕਾਂ ਹੋਰ ਆਗੂ ਸ਼ਾਮਿਲ ਹਨ । ਕੇਵਲ ਸਿੰਘ ਢਿੱਲੋਂ ਨੇ ਸਮਾਗਮ ਦੌਰਾਨ ਸਿਰੋਪਾਉ ਨਾਲ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ , ਉਹ ਪਾਰਟੀ ਹੈ ਜਿਸ ਪਾਰਟੀ ਦੇ ਸਰਪ੍ਰਸਤ ਹੀ ਦੋਗਲੀ ਰਾਜਨੀਤੀ ਕਰਦਾ ਹੋਵੇ ਤਾਂ ਪੂਰੀ ਪਾਰਟੀ ਦਾ ਤਾਂ ਫਿਰ ਰੱਬ ਹੀ ਰਾਖਾ ਹੁੰਦਾ। ਨਸ਼ੇ ਦੇ ਮੁੱਦੇ ਤੇ ਪਾਣੀ ਦੇ ਮੁੱਦੇ ਤੇ ਉਨ੍ਹਾਂ ਦੀ ਦੋਗਲੀ ਨੀਤੀ ਲੋਕਾਂ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਹਨਾਂ ਉੱਤੇ ਵਿਦੇਸ਼ ਤੋਂ ਆਏ ਫੰਡਾ ਦੇ ਗਬਨ ਦੇ ਜੋ ਆਰੋਪ ਲੱਗ ਰਹੇ ਹਨ ਉਸ ਤੋਂ ਇਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਚੁੱਕਾ ਹੈ
ਅਕਾਲੀ ਦਲ ਅਤੇ ਭਾਜਪਾ ਤੇ ਵਰ੍ਹਦਿਆਂ ਉਹਨਾਂ ਨੇ ਕਿਹਾ ਦੀ ਇਸ ਸਾਂਝੀ ਸਰਕਾਰ ਨੇ ਹਰ ਵਰਗ ਦਾ ਲੱਕ ਤੋੜ ਦਿੱਤਾ ਅਤੇ ਜਿਸ ਤਰਾਂ ਦੀ ਲੁੱਟ ਕਸੁਟ ਅਕਾਲੀ ਦਲ ਭਾਜਪਾ ਸਰਕਾਰ ਨੇ ਸਮੇ ਹੋਈ ਉਹ ਕਦੇ ਵੀ ਨਹੀਂ ਹੋਈ। ਓਹਨਾ ਨੇ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਭਾਜਪਾ ਨੇ ਆਪਣੀਆਂ ਨੀਤੀਆਂ ਨਾਲ ਦੇਸ਼ ਦੇਸ਼ ਦੀ ਆਰਥਿਕਤਾ ਉੱਤੇ ਗਹਿਰਾ ਅਸਰ ਪਾਇਆ ਜਿਸ ਨਾਲ ਹਰ ਵਰਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਦੇ ਵਿਕਾਸ ਕਾਰਜਾਂ ਅਤੇ ਵਿਕਾਸ ਪ੍ਰਤੀ ਓਹਨਾ ਦੀ ਲੱਗਣ ਨੂੰ ਦੇਖਦਿਆਂ ਹੋਇਆਂ , ਓਹਨਾ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਓਹਨਾ ਨੇ ਕਿਹਾ ਕਿ ਅਕਾਲੀ ਦਲ ਨੇ ਲੁੱਟ ਘਸੁਟ ਕੀਤੀ ਅਤੇ ਪੰਜਾਬ ਵਾਸੀਆਂ ਨੂੰ ਗੁਮਰਾਹ ਕੀਤਾ। ਓਹਨਾ ਨੇ ਕੇਵਲ ਸਿੰਘ ਢਿੱਲੋਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲਿਆਂ ਆਗਾਮੀ ਸੰਗਰੂਰ ਲੋਕ ਸਭ ਚੋਣਾਂ ਵਿਚ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭ ਪਾਰਲੀਮੈਂਟ ਵਿਚ ਭੇਜਣਗੇ