ਚੋਣ ਪ੍ਰਚਾਰ ਦੌਰਾਨ ਵਰਦੇਵ ਸਿੰਘ ਨੋਨੀ ਮਾਨ ਅਤੇ ਸਾਥੀ ।
ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 24 ਅਪ੍ਰੈਲ, ਲੋਕ ਸਭਾ ਚੋਣਾਂ ਦੇ ਐਲਾਣ ਪਿੱਛੋਂ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਬਣੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁੰਹਿਮ ਵਿੱਢ ਦਿੱਤੀ ਗਈ ਹੈ । ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਪਿੰਡਾਂ ਦਾ ਦੌਰਾ ਸ਼ੁਰੂ ਕੀਤਾ ਹੋਇਆ ਹੈ। ਮਾਨ ਨੇ ਮਿਸ਼ਰੀਵਾਲਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ ਵਾਸੀ ਸੁਖਬੀਰ ਸਿੰਘ ਬਾਦਲ ਨੂੰ ਇਸ ਵਾਰ ਮੇਂਬਰ ਪਾਰਲੀਮੈਂਟ ਬਣਾਉਣ ਲਈ ਉਤਾਵਲੇ ਹਨ ਕਿਉਂਕਿ ਸ.ਬਾਦਲ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਹਨ । ਹਲਕਾ ਵਾਸੀ ਫਿਰੋਜ਼ਪੁਰ ਦਾ ਵਿਕਾਸ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਇੱਕ ਵਾਰ ਫਿਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਨੁਮਾਇੰਦਾ ਲੋਕ ਸਭਾ ਵਿੱਚ ਆਪਣੇ ਹਲਕੇ ਦੀ ਯੋਗ ਨੁਮਾਇੰਦਗੀ ਕਰਨ ਦੇ ਸਮਰੱਥ ਹੈ ।
ਨਾਮਜ਼ਦਗੀ ਪੱਤਰ ਦਾਖਲ ਕਰਨ ਸਬੰਧੀ ਨੋਨੀ ਮਾਨ ਨੇ ਕਿਹਾ ਕਿ 26 ਅਪ੍ਰੈਲ 2019 ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸੁਖਬੀਰ ਸਿੰਘ ਬਾਦਲ ਆਪਣੇ ਨਾਮਜ਼ਦਗੀ ਪੇਪਰ ਭਰਨ ਫ਼ਿਰੋਜ਼ੇਪੁਰ ਪਹੁੰਚ ਰਹੇ ਹਨ । ਉਹਨਾਂ ਕਿਹਾ ਇਸ ਸਮੇ ਵੱਡਾ ਇਕੱਠ ਕੀਤਾ ਜਾਵੇਗਾ । ਓਹਨਾਂ ਕਿਹਾ ਕਿ ਗੁਰੂਹਰਸਹਾਏ ਦਾ ਹਰ ਵਰਕਰ ਪੂਰੇ ਉਤਸ਼ਾਹ ਨਾਲ ਫਿਰੋਜ਼ਪੁਰ ਪਹੁੰਚੇਗਾ। ਇਸ ਸਮੇਂ ਉਹਨਾਂ ਨਾਲ ਜਸਪ੍ਰੀਤ ਸਿੰਘ ਮਾਨ, ਸੰਪੂਰਨ ਸਿੰਘ ਮਲਸੀਆਂ, ਦੁਲਾ ਸਿੰਘ ਮਿਸ਼ਰੀਵਾਲਾ, ਅਮਰਿੰਦਰ ਸਿੰਘ ਸੋਨਾ, ਜੰਗੀਰ ਸਿੰਘ ਸਾਬਕਾ ਸਰਪੰਚ, ਹੀਰਾ ਮਲਸੀਆਂ, ਗੁਰਵਿੰਦਰ ਗਿੱਲ , ਲੱਖਾ ਅਲੀਕੇ , ਸ਼ੰਮਾ ਬੁੱਟਰ ਸਰਪੰਚ ਆਦਿ ਹਾਜਰ ਸਨ ।