ਪਟਿਆਲਾ 25 ਅਪ੍ਰੈਲ 2019 : ਵਰਲਡ ਯੂਨੀਵਰਸਿਟੀ ਗੇਮਜ਼, 2019 ਜੋ ਕਿ 3 ਤੋਂ 14 ਜੁਲਾਈ, 2019 ਤੱਕ ਨੇਪੋਲੀ (ਇਟਲੀ) ਵਿਖੇ ਹੋਣ ਜਾ ਰਹੀਆਂ ਹਨ, ਵਿਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਆਰਚਰੀ, ਐਥਲੈਟਿਕਸ, ਫੈਨਸਿੰਗ ਅਤੇ ਸ਼ੂਟਿੰਗ ਦੇ ਖਿਡਾਰੀਆਂ ਦਾ ਸ਼ਾਮਲ ਹੋਣਾ ਯੂਨੀਵਰਸਿਟੀ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰੇਦਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਰਲਡ ਯੂਨੀਵਰਸਿਟੀ ਗੇਮਜ਼ ਲਈ ਪੰਜਾਬੀ ਯੂਨੀਵਰਸਿਟੀ ਦੇ ਆਰਚਰੀ ਲਈ 3, ਐਥਲੈਟਿਕਸ ਲਈ 2, ਫੈਨਸਿੰਗ ਲਈ 4 ਅਤੇ ਸ਼ੂਟਿੰਗ ਲਈ 1, ਖਿਡਾਰੀਆਂ ਦੀ ਚੋਣ ਹੋਈ ਹੈ। ਯੂਨੀਵਰਸਿਟੀ ਦੇ ਮਾਣਯੋਗ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਵੱਲੋਂ ਚੁਣੇ ਗਏ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ ਅਤੇ ਉਕਤ ਗੇਮਜ਼ ਵਿਚ ਭਾਗ ਲੈਣ ਸਬੰਧੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਲੋੜੀਂਦੀ ਰਾਸ਼ੀ ਵੀ ਮੁਹੱਈਆ ਕਰਵਾਈ ਗਈ।