ਜੀ ਐੱਸ ਪੰਨੂ
ਪਟਿਆਲਾ, 2 ਮਈ 2019
ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਦੇ ਆਖਰੀ ਦਿਨ ਤਿੰਨ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਪਿੱਛੋਂ 25 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਕੁਮਾਰ ਅਮਿਤ ਨੇ ਦੱਸਿਆ ਕਿ 1 ਮਈ ਨੂੰ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਸਨ ਤੇ ਆਖਰੀ ਦਿਨ ਨਾਮਜ਼ਦਗੀਆਂ ਦੀ ਵਾਪਸੀ ਦੇ ਅੱਜ ਤਿੰਨ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ ਜਿਸ ਨਾਲ ਕੁੱਲ ਚਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ 25 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ, ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਅਤੇ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਵੱਲੋ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ।
ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਉਪਰੰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਚੋਣ ਨਿਸ਼ਾਨ ਤੱਕੜੀ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਨੂੰ ਚੋਣ ਨਿਸ਼ਾਨ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਚੋਣ ਨਿਸ਼ਾਨ ਹੱਥ ਅਲਾਟ ਕੀਤਾ ਗਿਆ ਹੈ।
ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਸ਼ਿਵ ਸੈਨਾ ਦੇ ਉਮੀਦਵਾਰ ਅਸ਼ਵਨੀ ਕੁਮਾਰ ਨੂੰ ਚੋਣ ਨਿਸ਼ਾਨ ਤੀਰ ਅਤੇ ਕਮਾਨ, ਰਾਸ਼ਟਰੀਆ ਜਨਸ਼ਕਤੀ ਪਾਰਟੀ (ਸੈਕੂਲਰ) ਦੇ ਉਮੀਦਵਾਰ ਅਜੈਬ ਸਿੰਘ ਨੂੰ ਚੋਣ ਨਿਸ਼ਾਨ ਟਰੈਕਟਰ ਚਲਾਉਂਦਾ ਕਿਸਾਨ, ਅੰਬੇਡਕਰਾਈਟ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਨੂੰ ਚੋਣ ਨਿਸ਼ਾਨ ਕੋਟ, ਹਿੰਦੂਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਛਮਾਕਾਂਤ ਪਾਂਡੇ ਨੂੰ ਚੋਣ ਨਿਸ਼ਾਨ ਹੀਰਾ ਅਤੇ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੂੰ ਚੋਣ ਨਿਸ਼ਾਨ ਮਾਈਕ ਅਲਾਟ ਕੀਤਾ ਗਿਆ ਹੈ।
ਰਿਟਰਨਿੰਗ ਅਧਿਕਾਰੀ ਕੁਮਾਰ ਅਮਿਤ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਵਿਚੋਂ ਅਮਰਪ੍ਰੀਤ ਸਿੰਘ ਨੂੰ ਚੋਣ ਨਿਸ਼ਾਨ ਕੰਪਿਊਟਰ, ਸ਼ੰਕਰ ਲਾਲ ਨੂੰ ਚੋਣ ਨਿਸ਼ਾਨ ਕੈਰਮ ਬੋਰਡ, ਹਰਭਜਨ ਸਿੰਘ ਵਿਰਕ ਨੂੰ ਚੋਣ ਨਿਸ਼ਾਨ ਟੈਲੀਵਿਜ਼ਨ, ਗੁਰਨਾਮ ਸਿੰਘ ਨੂੰ ਚੋਣ ਨਿਸ਼ਾਨ ਏਅਰ ਕੰਡੀਸ਼ਨਰ, ਜਸਬੀਰ ਸਿੰਘ ਨੂੰ ਚੋਣ ਨਿਸ਼ਾਨ ਅਲਮਾਰੀ, ਜਗਮੇਲ ਸਿੰਘ ਨੂੰ ਚੋਣ ਨਿਸ਼ਾਨ ਹਰਮੋਨੀਅਮ, ਪਰਮਿੰਦਰ ਕੁਮਾਰ ਨੂੰ ਚੋਣ ਨਿਸ਼ਾਨ ਕੁੰਜੀ, ਪਰਵੀਨ ਕੁਮਾਰ ਨੂੰ ਚੋਣ ਨਿਸ਼ਾਨ ਕੈਮਰਾ, ਬਨਵਾਰੀ ਲਾਲ ਨੂੰ ਚੋਣ ਨਿਸ਼ਾਨ ਕਮਰਾ ਕੂਲਰ, ਬਲਦੀਪ ਸਿੰਘ ਨੂੰ ਚੋਣ ਨਿਸ਼ਾਨ ਲੈਪਟਾਪ, ਮੱਖਣ ਸਿੰਘ ਨੂੰ ਚੋਣ ਨਿਸ਼ਾਨ ਸੜਕ ਰੋਲਰ, ਮਨਜੀਤ ਸਿੰਘ ਨੂੰ ਚੋਣ ਨਿਸ਼ਾਨ ਬਾਲਟੀ, ਮੋਹਣ ਲਾਲ ਨੂੰ ਚੋਣ ਨਿਸ਼ਾਨ ਹਾਕੀ ਅਤੇ ਗੇਂਦ, ਰਣਧੀਰ ਸਿੰਘ ਖੰਗੂੜਾ ਨੂੰ ਚੋਣ ਨਿਸ਼ਾਨ ਫੁੱਟਬਾਲ, ਰਾਜੇਸ਼ ਕੁਮਾਰ ਨੂੰ ਚੋਣ ਨਿਸ਼ਾਨ ਸਲਾਈ ਮਸ਼ੀਨ, ਰੀਸ਼ਭ ਸ਼ਰਮਾ ਨੂੰ ਚੋਣ ਨਿਸ਼ਾਨ ਬੈਂਚ ਅਤੇ ਲਾਲ ਚੰਦ ਨੂੰ ਚੋਣ ਨਿਸ਼ਾਨ ਖੂਹ ਅਲਾਟ ਕੀਤੇ ਗਏ ਹਨ।