ਜੀ ਐਸ ਪੰਨੂ
ਪਟਿਆਲਾ, 3 ਮਈ 2019 - ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਚੱਲ ਰਹੀ ਹਵਾ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ ਧੜਾ-ਧੜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ।
ਅੱਜ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਸੰਤੋਂਖ ਸਿੰਘ ਦੇ ਪ੍ਰੇਰਨਾ ਸਦਕਾ ਬਹੂਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ ਅਤੇ ਲੋਕ ਸਭਾ ਪਟਿਆਲਾ ਚੋਣਾਂ ਦੇ ਉਮੀਦਵਾਰ ਰਾਮ ਸਿੰਘ ਧੀਮਾਨ, ਵਿਧਾਨ ਸਭਾ ਹਲਕਾ ਸਮਾਣਾ ਤੋਂ ਬਸਪਾ ਦੀ ਚੋਣ ਲੜ ਚੁੱਕੇ ਦਵਿੰਦਰ ਸਿੰਘ ਧੀਮਾਨ, ਬਸਪਾ ਮਹਿਲਾ ਵਿੰਗ ਦੀ ਇੰਚਾਰਜ ਕਰਨੈਲ ਕੌਰ ਅਤੇ ਅਕਾਲੀ ਦਲ ਬਾਦਲ ਦੇ ਕੁਲਦੀਪ ਸਿੰਘ ਘੁੰਮਣ ਪ੍ਰਧਾਨ ਗੁਰਦੁਆਰਾ ਕਮੇਟੀ ਬਠੋਈ ਖੁਰਦ, ਦਰਸ਼ਨ ਸਿੰਘ ਪੰਚ, ਸਤਿਗੁਰ ਸਿੰਘ ਪੰਚ ਡਕਾਲਾ, ਨਰਿੰਦਰ ਸਿੰਘ ਪੰਨੂ ਬਠੋਈ, ਸਤਿਗੁਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਹਰਭਜਨ ਸਿੰਘ, ਜਤਿੰਦਰ ਸਿੰਘ ਧੀਮਾਨ, ਜਗਜੀਤ ਸਿੰਘ ਧੀਮਾਨ, ਹਰਮਨ ਸਿੰਘ ਧੀਮਾਨ, ਹਰਵਿੰਦਰ ਸਿੰਘ ਸਿੱਧੂ, ਚੰਦ ਸਿੰਘ, ਮਹਿੰਦਰ ਸਿੰਘ, ਵਿਸ਼ਵਕਰਮਾ ਮੰਦਰ ਡਕਾਲਾ ਦੇ ਚੇਅਰਮੈਨ ਲਾਲ ਚੰਦ ਨੰਨੜੇ, ਬਲਜੀਤ ਸਿੰਘ ਪ੍ਰਧਾਨ ਤੋਂ ਇਲਾਵਾ ਲਵਪ੍ਰੀਤ ਸਿੰਘ ਡਕਾਲਾ, ਚਮਕੋਰ ਸਿੰਘ, ਨਰਿੰਦਰ ਕਾਕਾ ਡਕਾਲਾ ਅਤੇ ਹੋਰ ਬਸਪਾ ਅਤੇ ਅਕਾਲੀ ਦਲ ਦੇ ਮੈਂਬਰ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਉਕਤ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੁਆਗਤ ਕਰਦਿਆਂ ਕਿਹਾ ਕਿ ਇਹਨਾ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਇਸ ਮੌਕੇ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਗੁਰਪਿੰਦਰ ਸਿੰਘ ਛੀਨਾ ਅਤੇ ਬਲਜਿੰਦਰ ਸਿੰਘ ਜੰਡੂ ਆਦਿ ਹਾਜਰ ਸਨ।