ਮਹਾਰਾਣੀ ਪ੍ਰਨੀਤ ਕੌਰ, ਹੈਰੀਮਾਨ, ਹਰਮੀਤ ਪਠਾਨਮਾਜਰਾ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ।
ਪਟਿਆਲਾ, 4 ਮਈ (ਦੀਦਾਰ ਗੁਰਨਾ ) ਸਨੌਰ ਹਲਕੇ ਵਿੱਚ ਅੱਜ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਨੌਰ ਦੇ ਹਲਕਾ ਇੰਚਾਰਜ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਮੀਤ ਸਿੰਘ ਪਠਾਨਮਾਜਰਾ ਦੀ ਪ੍ਰੇਰਨਾ ਸਦਕਾ ਸੈਂਕੜੇ ਆਗੂ ਅਕਾਲੀ ਦਲ ਨੂੰ ਛੱਡ ਕੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪ੍ਰਨੀਤ ਕੌਰ ਨੇ ਸਮੁੱਚੇ ਆਗੂਆਂ ਦਾ ਪਾਰਟੀ ਵਿੱਚ ਸੁਆਗਤ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਉਹਨਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਾਰੇ ਹੀ ਆਗੂਆਂ ਨੇ ਇੱਕ ਸੁਰ ਵਿੱਚ ਪ੍ਰਨੀਤ ਕੌਰ ਨੂੰ ਸਮਰਥਨ ਦੇਣ ਦਾ ਯਕੀਨ ਵੀ ਦੁਆਇਆ। ਇਸ ਮੌਕੇ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਨਿਰਮਲ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ, ਕਰਨਵੀਰ ਸਿੰਘ, ਸੁਖਵੰਤ ਸਿੰਘ ਸਰਪੰਚ, ਸੁਖਵੰਤ ਸਿੰਘ ਕਾਹਲੋਂ, ਹਰਦੀਪ ਸਿੰਘ ਕਾਹਲੋਂ ਅਤੇ ਸਮੁੱਚਾ ਪਰਿਵਾਰ, ਜਸਵੰਤ ਸਿੰਘ ਨੰਬਰਦਾਰ, ਹਰਪਾਲ ਸਿੰਘ ਸਰਪੰਚ ਅਰਨੋਲੀ, ਸ਼ਮਿੰਦਰ ਸਿੰਘ ਮੈਂਬਰ ਪੰਚਾਇਤ, ਧਰਮਵੀਰ ਸਿੰਘ, ਬੰਤ ਖਾਨ, ਪਾਲੀ ਸਿੰਘ, ਦਰਸ਼ਨ ਸਿੰਘ, ਸੰਤੋਖ ਸਿੰਘ, ਕੁਲਵਿੰਦਰ ਸਿੰਘ ਪਰਿਵਾਰ ਸਮੇਤ, ਸੁਖਵਿੰਦਰ ਸਿੰਘ, ਪਰਕਾਸ਼ ਸਿੰਘ ਅਤੇ ਲਾਭ ਸਿੰਘ ਅਤੇ ਉਹਨਾਂ ਦੇ ਸੈਂਕੜੇ ਸਾਥੀ ਵੀ ਹਾਜ਼ਰ ਸਨ।