ਪਟਿਆਲਾ,11 ਮਈ 2019 : ਲੰਘੇ ਵਰ੍ਹੇ ਨਵੰਬਰ ਮਹੀਨੇ ਬਲਾਤਕਾਰ ਅਤੇ ਧੋਖਾਧੜੀ ਮਾਮਲੇ 'ਚ ਫਸੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰਪਾਲ ਸਿੰਘ ਹਰਪਾਲਪੁਰ , ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਪਟਿਆਲਾ ਨੂੰ ਸੁੱਕਰਵਾਰ ਦੇ ਦਿਨ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਬਰੀ ਕਰ ਦਿੱਤਾ।
ਹਰਪਾਲਪੁਰ ਖਿਲਾਫ ਇੱਕ 40 ਸਾਲਾ ਵਿਧਵਾ ਦੀ ਸ਼ਿਕਾਇਤ 'ਤੇ ਧਾਰਾ 376 (ਬਲਾਤਕਾਰ), 420 (ਧੋਖਾਧੜੀ), 120 ਬੀ (ਸਾਜ਼ਿਸ਼) ਅਤੇ 506 (ਅਪਰਾਧਿਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਔਰਤ ਨੇ ਦੋਸ਼ ਲਾਇਆ ਸੀ ਕਿ ਹਰਪਾਲਪੁਰ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਉਸ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਣ ਲਈ ਕਿਹਾ ਸੀ।
ਹਰਪਾਲਪੁਰ ਦੇ ਵਕੀਲ ਕੁੰਦਨ ਸਿੰਘ ਨਾਗਰਾ ਨੇ ਕਿਹਾ ਕਿ ਹਰਪਾਲਪੁਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਹਰਪਾਲਪੁਰ ਨੂੰ 10 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 8 ਮਾਰਚ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।