ਜੀ.ਅੇਸ.ਪੰਨੂ
ਪਟਿਆਲਾ, 13 ਮਈ 2019 - ਪਟਿਆਲਾ ਦੇ ਨੇਤਾ ਜੀ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਅੰਦਰ ਬਣੇ ਸੌਨਾ ਬਾਥ ਸੈਂਟਰ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਐੱਨ ਆਈ ਐੱਸ ਦੇ ਸਕਿਊਰਿਟੀ ਗਾਰਡ ਸਵੇਰੇ ਸਟ੍ਰੀਟ ਲਾਈਟ ਦੇ ਸਵਿੱਚ ਬੰਦ ਕਰ ਰਿਹਾ ਸੀ ਤਾਂ ਉਸ ਨੇ ਸੌਨਾ ਸਟੀਮ ਬਾਥ ਸੈਂਟਰ ਵਿਚੋਂ ਧੂੰਆਂ ਨਿਕਲਦਿਆਂ ਵੇਖਿਆ ਉਸ ਤੋਂ ਬਾਅਦ ਫਾਇਰ ਬ੍ਰੇਗ੍ਰੇਡ ਨੂੰ ਸੂਚਿਤ ਕੀਤਾ।
ਫਾਇਰ ਬ੍ਰਿਗੇਡ ਵਲੋਂ ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ ਪਰ ਉਦੋਂ ਤੱਕ ਇਹ ਸੈਂਟਰ ਸੜ ਕੇ ਸੁਆਹ ਹੋ ਚੁੱਕਾ ਸੀ। ਸੂਤਰਾਂ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜ ਰਿਹਾ ਹੈ।