ਪਟਿਆਲਾ, 13 ਮਈ 2019 - ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲੇ ਦੇ ਖਾਣੇ ਦੇ ਪ੍ਬੰਧਾਂ ਸਬੰਧੀ ਹੁਕਮ ਜਾਰੀ ਕਰਦਿਆ ਕਿਹਾ ਹੈ ਕਿ ਪਟਿਆਲਾ ਜ਼ਿਲੇ੍ ਵਿੱਚ ਸਥਾਪਿਤ 1663 ਪੋਲਿੰਗ ਬੂਥਾਂ 'ਤੇ 18 ਅਤੇ 19 ਮਈ ਨੂੰ ਮਿਡ ਡੇ ਮੀਲ ਵਰਕਰਜ਼ ਪੋਲਿੰਗ ਸਟਾਫ ਤੇ ਸਕਿਉਰਟੀ ਸਟਾਫ ਨੂੰ ਚਾਹ, ਰਾਤ ਦਾ ਖਾਣਾ, ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਨਗਦ ਭੁਗਤਾਨ ਦੇ ਆਧਾਰ 'ਤੇ ਉਪਲੱਬਧ ਕਾਰਵਾਉਣ ਲਈ ਪਾਬੰਦ ਹੋਣਗੇ।
ਰਿਟਰਨਿੰਗ ਅਫਸਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਡ ਡੇ ਮੀਲ ਵਰਕਰਜ਼ ਮਿਤੀ 18 ਮਈ 2019 ਨੂੰ ਬਾਅਦ ਦੁਪਹਿਰ 3 ਵਜੇ ਪੁਲਿੰਗ ਬੂਥਾਂ 'ਤੇ ਹਾਜ਼ਰੀ ਯਕੀਨੀ ਬਣਾਉਣਗੇ। ਹੁਕਮਾਂ 'ਚ ਕਿਹਾ ਗਿਆ ਹੈ ਕਿ ਮਿਡ ਡੇ ਮੀਲ ਵਰਕਰਜ਼ ਖਾਣੇ ਦੀ ਡਿਮਾਂਡ ਸਬੰਧਿਤ ਸਟਾਫ ਪਾਸੋਂ ਮਿਤੀ 18 ਮਈ ਨੂੰ ਪਾ੍ਪਤ ਕਰਨਗੇ ਅਤੇ ਕਿਸੇ ਵੀ ਹਾਲਤ ਵਿੱਚ ਖਾਣਾ ਤੇ ਚਾਹ ਬਣਾਉਣ ਲਈ ਬੱਚਿਆ ਦੇ ਮਿਡ ਡੇ ਮੀਲ ਦੇ ਰਾਸ਼ਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਡ ਡੇ ਮੀਲ ਵਰਕਰਜ਼ ਵੱਲੋਂ ਤੈਅਸ਼ੁਦਾ ਦਰ ਅਨੁਸਾਰ ਰਕਮ ਦੀ ਪਾ੍ਪਤੀ ਉਪਰੰਤ ਆਪਣੇ ਪੱਧਰ 'ਤੇ ਰਸਦ ਦਾ ਪ੍ਬੰਧ ਕਰਕੇ ਖਾਣਾ ਤੇ ਚਾਹ ਉਪਲੱਬਧ ਕਰਵਾਉਣਗੇ। ਤੈਅਸ਼ੁਦਾ ਰਕਮ ਅਨੁਸਾਰ ਚਾਹ ਦੀ ਕੀਮਤ 8 ਰੁਪਏ ਪ੍ਤੀ ਕੱਪ, ਰਾਤ ਦਾ ਖਾਣਾ/ਦੁਪਹਿਰ ਦਾ ਖਾਣਾ 60 ਰੁਪਏ ਪ੍ਤੀ ਥਾਲੀ, ਸਟੱਫਡ ਪਰੌਂਠਾ 15 ਰੁਪਏ ਅਤੇ ਦਹੀਂ 10 ਰੁਪਏ ਪ੍ਤੀ ਪਲੇਟ ਦੇ ਹਿਸਾਬ ਨਾਲ ਪੋਲਿੰਗ ਸਟਾਫ ਤੇ ਸਕਿਉਰਟੀ ਸਟਾਫ ਮਿਡ ਡੇ ਮੀਲ ਕੁੱਕ ਨੂੰ ਭੁਗਤਾਨ ਕਰੇਗਾ।
ਰਿਟਰਨਿੰਗ ਅਫਸਰ ਨੇ ਹੁਕਮਾਂ ਵਿੱਚ ਕਿਹਾ ਹੈ ਕਿ ਇਹਨਾਂ ਹੁਕਮਾਂ ਦੀ ਪਾਲਣਾ ਲਈ ਜ਼ਿਲਾ੍ ਸਿੱਖਿਆ ਅਫਸਰ (ਐਲੀਮੈਟਰੀ ਸਿੱਖਿਆ) ਪਟਿਆਲਾ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਸਮੂਹ ਸਕੂਲ ਮੁੱਖੀਆਂ ਨੂੰ ਹੁਕਮਾਂ ਦੀ ਪਾਲਣਾ ਸਬੰਧੀ ਜਿੰਮੇਵਾਰੀ ਜ਼ਿਲਾ੍ ਸਿੱਖਿਆ ਅਫ਼ਸਰ (ਐਲੀਮੈਟਰੀ/ਸੈਕੰਡਰੀ) ਦੀ ਹੋਵੇਗੀ। ਜਿਹੜੇ ਪੋਲਿੰਗ ਬੂਥ ਸਕੂਲ ਕੈਂਪਸ ਵਿਚ ਨਹੀਂ ਹਨ, ਉਨ੍ਹਾਂ ਪੋਲਿੰਗ ਬੂਥਾਂ ਦੀ ਪਛਾਣ ਕਰਕੇ ਉਹਨਾਂ ਪੋਲਿੰਗ ਬੂਥਾਂ ਲਈ ਨੇੜੇ ਦੇ ਸਰਕਾਰੀ ਸਕੂਲ ਦੇ ਮਿਡ ਡੇ ਮੀਲ ਵਰਕਰ ਦੀ ਡਿਊਟੀ ਨੋਡਲ ਅਧਿਕਾਰੀ ਵੱਲੋਂ ਲਗਾਈ ਜਾਵੇਗੀ।