← ਪਿਛੇ ਪਰਤੋ
ਪਟਿਆਲਾ, 13 ਮਈ 2019 - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਦੇ ਵਿਦਿਆਰਥੀਆਂ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੀ੍ਮਤੀ ਹਰਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬੋਰਡ ਪੀ੍ਖਿਆਵਾਂ ਵਿੱਚ ਸ਼ਾਨਦਾਰ ਪ੍ਦਰਸ਼ਨ ਕੀਤਾ ਗਿਆ। ਉਹਨਾਂ ਦੱਸਿਆ ਕਿ ਬਾਰਵੀਂ ਵਿੱਚ ਸਾਇੰਸ ਗਰੁੱਪ ਦੀ ਜਾਨਵੀ ਮਾਥੁਰ ਨੇ 450 'ਚੋਂ 424 ਅੰਕ ਹਾਸਲ ਕਰਕੇ ਪਹਿਲਾ, ਆਰਟਸ ਗਰੁੱਪ ਵਿਚੋਂ ਅਮਨਪਰੀਤ ਕੌਰ ਨੇ 450 'ਚੋਂ 422 ਅੰਕ ਲੈ ਕੇ ਦੂਜਾ ਅਤੇ ਅਮਨਦੀਪ ਕੌਰ ਨੇ 450 'ਚੋਂ 420 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਾਮਰਸ ਗਰੁੱਪ ਦੇ ਮਹਿਕ ਵਰਮਾ ਨੇ 450 'ਚੋਂ 406 ਅਤੇ ਵੋਕੇਸ਼ਨਲ ਗਰੁੱਪ ਦੀ ਹਰਮਨਪੀ੍ਤ ਕੌਰ ਨੇ 450 'ਚੋਂ 406 ਲੈ ਪਹਿਲਾ ਸਥਾਨ ਪਾ੍ਪਤ ਕੀਤਾ। ਪਿ੍ੰਸੀਪਲ ਸੀ੍ਮਤੀ ਹਰਿੰਦਰ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਸਾਰੇ 191 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਉਹਨਾਂ ਦੱਸਿਆ ਕਿ ਸਕੂਲ ਦੇ 7 ਵਿਦਿਆਰਥੀਆਂ ਨੇ 90 ਫੀਸਦੀ ਅਤੇ 26 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਪਾ੍ਪਤ ਕੀਤੇ। ਇਸ ਤਰਾਂ ਸਕੂਲ ਦੇ ਐੱਨ.ਐੱਮ.ਐੱਮ.ਐੱਸ ਵਿਚ 10 ਵਿਦਿਆਰਥੀਆਂ ਨੇ ਭਾਗ ਲਿਆ ਅਤੇ 10 ਵਿਦਿਆਰਥੀਆਂ ਨੇ ਹੀ ਕੁਆਲੀਫਾਈ ਕੀਤਾ। ਇਸ ਮੌਕੇ ਇਨਾਂ ਵਿਦਿਆਰਥੀਆਂ ਨੇ ਪਟਿਆਲਾ ਜਿਲੇ ਵਿਚ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਦੀ ਪੀ੍ਖਿਆ ਵਿਚ ਰੀਆ ਗੋਤਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਪਿ੍ੰਸੀਪਲ ਸੀ੍ਮਤੀ ਹਰਿੰਦਰ ਕੌਰ ਨੇ ਇਸ ਸਫਲਤਾ ਦਾ ਸਿਹਰਾ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿੱਤਾ।
Total Responses : 260