ਫਾਜ਼ਿਲਕਾ 14 ਮਈ 2019: ਪਿਛਲੇ ਦਿਨੀਂ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ ਬਾਹਰਵੀਂ ਜ਼ਮਾਤ ਦੇ ਨਤੀਜਿਆਂ ਵਿਚ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।=ਅਲਤਬਸ
ਜਾਣਕਾਰੀ ਦਿੰਿਦਆਂ ਸਕੂਲ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਹਰਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਸਾਰੇ ਵੱਖ ਵੱਖ ਗਰੁੱਪਾਂ (ਮੈਡੀਕਲ, ਨਾਨ ਮੈਡੀਕਲ, ਹਿਊਮੈਨਿਟੀਜ, ਕਾਮਰਸ, ਵੋਕੇਸ਼ਨਲ) ਦੇ ਨਤੀਜਿਆਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸਕੂਲ ਦੀਆਂ 444 ਵਿਦਿਆਰਥਣਾਂ ਨੈ ਬਾਹਰਵੀ ਜਮਾਤ ਦੀ ਪ੍ਰੀਖਿਆ ਦਿਤੀ।ਜਿਸ ਵਿਚ 5 ਵਿਦਿਆਰਥਣਾਂ ਸ਼ਿਵਾਨੀ ਪੁੱਤਰੀ ਰਾਜ ਕੁਮਾਰ ਨੇ 427/450 ਅੰਕ (94.88%) ਪਹਿਲਾਂ ਸਥਾਨ, ਨਵਜੀਤ ਕੌਰ ਪੁੱਤਰੀ ਗੁਰਦੇਵ ਸਿੰਘ 416/450 (92.44%) ਦੂਜਾ ਸਥਾਨ, ਨੇਹਾ ਪੁੱਤਰੀ ਅਸ਼ੋਕ ਕੁਮਾਰ ਅਤੇ ਜ਼ੋਤੀ ਬਾਲਾ ਪੁੱਤਰੀ ਰਾਮ ਨਿਵਾਸ ਨੇ 413/459 (91.77%) ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮਨਪ੍ਰੀਤ ਕੌਰ ਪੁੱਤਰ ਜ਼ਸਵਿੰਦਰ ਸਿੰਘ ਨੈ 405/450 (90%) ਅੰਕ ਹਾਸਲ ਕੀਤੇ।ਇਸ ਤੋਂ ਇਲਾਵਾ 72 ਲੜਕੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਸਕੂਲ ਦੀਆਂ ਕੁੱਲ 346 ਵਿਦਿਆਰਥਣਾਂ ਨੇ 60 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰ ਕੇ ਪਹਿਲੇ ਦਰਜੇ ਵਿਚ ਬਾਹਰਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪ੍ਰਾਪਤ ਕੀਤੀ ਗਈ ਸਫਲਤਾ ਦਾ ਸਿਹਰ ਸਕੂਲ ਦੇ ਮਿਹਨਤੀ ਸਟਾਫ ਵਿਦਿਆਰਥਣਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿਤਾ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦੀਆਂ ਲੜਕੀਆਂ ਨੇ ਹਮੇਸ਼ਾ ਹੀ ਸਰਹੱਦੀ ਜਿਲ੍ਹੇ ਫਾਜ਼ਿਲਕਾ ਦਾ ਨਾਮ ਬੋਰਡ ਪ੍ਰੀਖਿਆਵਾਂ ਦੇ ਨਾਲ ਨਾਲ ਖੇਡਾਂ ਅਤੇ ਹੋਰ ਸਹਿ ਵਿਦਿਅਕ ਕ੍ਰਿਆਵਾਂ ਵਿਚ ਪੰਜਾਬ ਪੱਧਰ ਤੇ ਚਮਕਾਇਆ ਹੈ।ਉਨ੍ਹਾਂ ਨੂੰ ਆਪਣੇ ਸਕੂਲ ਦੇ ਚਮਕਦੇ ਸਿਤਾਰਿਆਂ ਤੇ ਮਾਣ ਹੈ ਅਤੇ ਉਨ੍ਹਾਂ ਵਿਦਿਆਰਥਣਾਂ ਭਵਿੱਖ ਵਿਚ ਉਚੇਰੀ ਸਿਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਜੀਵਨ ਵਿਚ ਹੋਰ ਤਰੱਕੀ ਕਰਨ ਅਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਸ਼ੁਭਕਾਮਨਾਵਾਂ ਦਿਤੀਆਂ।ਇਸ ਮੌਕੇ ਉਨ੍ਹਾਂ ਨਾਲ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਦਾ ਸਟਾਫ ਵੀ ਹਾਜਰ ਸੀ।