ਪਟਿਆਲਾ /ਸਮਾਣਾ 14 ਮਈ 2019 (ਜੀ ਐਸ ਪੰਨੂ) - ਸਮਾਣਾ ਬੱਸ ਸਟੈਂਡ ਦੇ ਨੇੜੇ ਬੈਕ ਆਫ ਇੰਡੀਆ ਦੀ ਬਰਾਂਚ ਦੇ ਡਿਪਟੀ ਮੈਨੇਜਰ ਯੋਗੇਸ਼ ਸੂਦ ਪੁੱਤਰ ਅਤੁਲ ਸੂਦ ਵਾਸੀ ਕੁਲੂ (ਹਿਮਾਚਲ ਪ੍ਰਦੇਸ਼) ਨੂੰ ਆਪਣੇ ਹੀ ਬੈਂਕ ਦੇ ਸਕਿਉਰਿਟੀ ਗਾਰਡ ਨਿਰਮਲ ਸਿੰਘ ਨੇ ਗੋਲੀ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।ਜਿਸ ਤੋਂ ਬਾਅਦ ਜ਼ਖਮੀ ਹਾਲਤ 'ਚ ਬੈਂਕ ਮੇਨੈਜਰ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਖਮੀ ਮੇਨੈਜਰ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਬੈਂਕ ਦੇ ਡਿਪਟੀ ਮੈਨੇਜ਼ਰ ਯੋਗੇਸ਼ ਕੁਮਾਰ ਅਤੇ ਬੈਂਕ ਦੇ ਸਕਿਉਰਿਟੀ ਗਾਰਡ ਨਿਰਮਲ ਸਿੰਘ ਦੇ ਵਿਚਕਾਰ ਬਾਅਦ ਦੁਪਹਿਰ ਤਕਰੀਬਨ 3 ਵਜੇ ਕਿਸੇ ਗੱਲ ਤੋਂ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਗੁੱਸੇ ਵਿੱਚ ਸਕਿਰਉਟੀ ਗਾਰਡ ਨੇ ਆਪਣੀ ਬਾਰਾਂ- ਬੋਰ ਦੀ ਦੋਨਾਲੀ ਬੰਦੂਕ ਨਾਲ ਫਾਇਰ ਕਰਕੇ ਯੋਗੇਸ਼ ਕੁਮਾਰ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਗੋਲੀ ਦੇ ਚੱਲਣ ਨਾਲ ਬੈਕ ਮੈਨੇਜਰ ਦੀ ਸੱਜੀ ਬਾਂਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਸਾਰਾ ਬੈਕ ਲਹੂ ਨਾਲ ਗੱਚ ਹੋ ਗਿਆ। ਇਸ ਘਟਨਾ ਦੇ ਤੁਰੰਤ ਬਾਅਦ ਬੈਂਕ ਦੇ ਸੀਨੀਅਰ ਮੈਨੇਜਰ ਨੇ ਬੈਂਕ ਦੇ ਬਾਹਰ ਆ ਕੇ ਰੋਲਾ ਪਾ ਦਿੱਤਾ ਅਤੇ ਬੈਕ ਦੇ ਨੇੜੇ ਸੀ.ਆਈ. ਏ ਸਟਾਫ ਸਮਾਣਾ ਦੇ ਪੁਲਿਸ ਕਰਮਚਾਰੀਆਂ ਨੇ ਬੈਂਕ ਵਿੱਚ ਦਾਖ਼ਲ ਹੋ ਕੇ ਸਕਿਰਉਟੀ ਗਾਰਡ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।