ਪਟਿਆਲਾ, 14 ਮਈ 2019 - ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਸ਼ਮਾਕਾਂਤ ਪਾਂਡੇ ਦੇ ਹੱਕ ਚ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਦੀ ਧਰਮ-ਪਤਨੀ ਸਮੇਤ ਮਹਿਲਾ ਸ਼ਾਖਾ ਦੀ ਹੋਰਨਾਂ ਮੈਂਬਰਾਂ ਵੱਲੋਂ ਚੋਣ ਪ੍ਰਚਾਰ ਕਰਦਿਆਂ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਮਹਿਲਾ ਸ਼ਾਖਾ ਵੱਲੋਂ ਪਿੰਡ ਰਸੂਲਪੁਰ ਸੈਦਾਂ, ਆਜ਼ਾਦ ਨਗਰ, ਘੁੰਮਣ ਨਗਰ ਸਮੇਤ ਨਾਲ ਲੱਗਦੇ ਇਲਾਕਿਆਂ 'ਚ ਚੋਣ ਪ੍ਰਚਾਰ ਚੋਣ ਨਿਸ਼ਾਨ ਡਾਇਮੰਡ ਦਾ ਬਟਨ ਦੱਬਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਦੀ ਧਰਮ-ਪਤਨੀ ਨੇ ਲੋਕਾਂ ਨੂੰ ਦੱਸਿਆ ਕਿ ਕੇਂਦਰ 'ਚ ਕਾਬਜ਼ ਭਾਜਪਾ ਸਰਕਾਰ ਅਤੇ ਸੂਬੇ 'ਚ ਕਾਬਜ਼ ਕਾਂਗਰਸ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ ਪਰ ਉਹ ਸਾਰੇ ਹੀ ਪੂਰੇ ਕਰਨ 'ਚ ਫੇਲ ਸ਼ਾਬਿਤ ਹੋ ਰਹੀ ਹੈ। ਸ੍ਰੀਮਤੀ ਸੁਮਨ ਗੁਪਤਾ ਨੇ ਕਿਹਾ ਕਿ ਜਿਸ ਦੇ ਚੱਲਦਿਆਂ ਹੀ ਦਿਨ ਪ੍ਰਤੀ ਦਿਨ ਜ਼ਬਰਜਨਾਹ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਇਸ ਮਾਮਲੇ ਨੂੰ ਹੱਲ ਕਰਨ 'ਚ ਕਾਮਯਾਬ ਨਹੀਂ ਹੋ ਸਕੀ। ਪਰ ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਸ ਮਾਮਲੇ ਦਾ ਹੱਲ ਕਰਨ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ੍ਰੀਮਤੀ ਸੁਮਨ ਗੁਪਤਾ ਨੇ ਕਿਹਾ ਕਿ ਸਾਲ 2014 'ਚ ਤੇ ਵਰਤਮਾਨ ਸਮੇਂ 'ਚ ਗੈੱਸ ਸਿਲੰਡਰਾਂ ਦੇ ਮੁੱਲ 'ਚ ਕਾਫ਼ੀ ਵਾਧਾ ਹੋ ਗਿਆ ਹੈ, ਹਰੇਕ ਘਰ ਚ ਰਸੋਈ ਗੈੱਸ ਦੀ ਵਰਤੋ ਆਮ ਹੋਣ ਕਾਰਨ ਲੋਕਾਂ ਨੁੰ ਕੀਮਤ ਵਧਣ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਵੱਲੋਂ ਇਹਨਾਂ ਮਾਮਲਿਆਂ ਨੂੰ ਲੈ ਕੇ ਲੋਕ ਸਭਾ ਚ ਆਵਾਜ਼ ਚੁੱਕੀ ਜਾਵੇਗੀ। ਇਸੇ ਦੇ ਚੱਲਦਿਆਂ ਉਨ੍ਹਾਂ ਵੱਲੋਂ 19 ਮਈ ਨੂੰ ਲੋਕਾਂ ਨੂੰ ਚੋਣ ਨਿਸ਼ਾਨ ਡਾਇਮੰਡ ਦਾ ਬਟਨ ਦੱਬਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਕਿਰਨ ਗੁਪਤਾ, ਗੁਰਜਿੰਦਰ ਕੌਰ, ਸ਼ਕੁੰਤਲਾ ਦੇਵੀ, ਸੁਨੀਤਾ ਗੁਪਤਾ,ਵੰਸ਼ਿਕਾ ਜਿੰਦਲ, ਸ਼ੁਭਮ ਗੁਪਤਾ, ਯਕਸ਼ਮ ਜਿੰਦਲ, ਅਜੈਬ ਸਿੰਘ ਤੇ ਵੱਡੀ ਗਿਣਤੀ ਚ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਮਹਿਲਾ ਸੈਨਾ ਦੇ ਮੈਂਬਰ ਵੀ ਹਾਜ਼ਰ ਰਹੇ ਹਨ।