ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਕਈ ਆਗੂ ਬ੍ਰਹਮ ਮਹਿੰਦਰਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ
ਪਟਿਆਲਾ, 14 ਮਈ 2019 - ਜਿਵੇਂ- ਜਿਵੇਂ ਚੋਣਾ ਨਜਦੀਕ ਆ ਰਹੀਆਂ ਹਨ, ਸਿਆਸੀ ਆਗੂਆਂ ਦਾ ਕਾਂਗਰਸ ਪਾਰਟੀ ਵੱਲ ਰੁਝਾਨ ਵੱਧਦਾ ਜਾ ਰਿਹਾ ਹੈ। ਅੱਜ ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਨੂੰ ਪਟਿਆਲਾ ਦਿਹਾਤੀ ਹਲਕੇ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰੇਰਨਾ ਸਦਕਾ ਅਤੇ ਤੇਜਿੰਦਰ ਸਿੰਘ ਸੰਧੂ ਨੰਬਰਦਾਰ, ਬਲਬੀਰ ਸਿੰਘ ਅਤੇ ਜੈ ਕ੍ਰਿਪਾਲ ਵਲੋਂ ਕੀਤੇ ਯਤਨਾ ਸਦਕਾ ਝਿੱਲ ਪਿੰਡ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਕੌਂਸਲਰ ਦੀ ਚੋਣ ਲੜ ਚੁੱਕੇ ਬਲਬੀਰ ਸਿੰਘ ਨੰਬਰਦਾਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਪਾਰਟੀ ਨੂੰ ਅਲਵਿਦਾ ਕਹਿਕੇ ਕਾਂਗਰਸ ਵਿੱਚ ਸ਼ਾਮਲ ਹੋਗਏ। ਇਸ ਮੌਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਨਵੇਂ ਆਗੂਆਂ ਦਾ ਪਰਾਟੀ ਵਿੱਚ ਸੁਆਗਤ ਕਰਦਿਆਂ ਕਿਹਾ ਕਿ ਦੋ ਸਾਲ ਦੇ ਸ਼ਾਸ਼ਨਕਾਲ ਵਿੱਚ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੇ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਰੱਚਿਆ ਹੈ ਅਤੇ ਅਗਲੇ ਤਿੰਨ ਸਾਲ ਵੀ ਹਰ ਖੇਤਰ ਅਤੇ ਪਟਿਆਲਾ ਦੇ ਹਰ ਹਲਕੇ ਵਿੱਚ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਆਪ ਪਾਰਟੀ ਦਾ ਤਜਰਬਾ ਸਿਰੇ ਤੋਂ ਫੇਲ ਹੋ ਚੁੱਕਾ ਹੈ ਅਤੇ ਹੁਣ ਲੋਕ ਇੱਕ ਜੁੱਟ ਹੋ ਕੇ ਅਗਾਮੀ 19 ਮਈ ਨੂੰ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਰਿਕਾਰਡ ਵੋਟਾਂ ਪਾ ਕੇ ਇੱਕ ਵੱਡੀ ਲੀਡ ਨਾਲ ਕਾਂਮਝਾਬ ਕਰਨ ਤਾਂ ਜੋ ਮੁੜ ਤੋਂ ਐਮ.ਪੀ ਲੈਂਡ ਦੇ ਫੰਡਾਂ ਰਾਹੀਂ ਸੁਮੱਚੇ ਹਲਕਾ ਦਾ ਰਿਕਾਰਡ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਸ਼ਾਮਲ ਹੋਣ ਵਾਲਿਆ ਵਿੱਚ ਹਰਦੇਵ ਸਿੰਘ, ਬਲਜੀਤ ਸਿੰਘ, ਰੌਸ਼ਨ, ਨਰਿੰਦਪਾਲ ਸਿੰਘ, ਜੋਸ਼ੀ, ਲਾਡੀ, ਸੁਖਦੇਵ ਸਿੰਘ, ਤੋਟੀ, ਪ੍ਰਗਟ ਸਿੰਘ, ਧਰਮਪਾਲ ਸਿੰਘ, ਸੁਖਜਿੰਦਰ ਸਿੰਘ, ਅਨਮੋਲ, ਗੁਰਮੀਤ ਸਿੰਘ, ਯਾਦਵਿੰਦਰ ਸਿੰਘ, ਬਲਜੀਤ ਸਿੰਘ, ਜੰਗ ਬਾਹਦਰ ਸਿੰਘ, ਮਨਿੰਦਰ ਸਿੰਘ, ਪਲਵਿੰਦਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਗੋਪੀ ਤੋਂ ਇਲਾਵਾ ਕੇਹਰ ਸਿੰਘ, ਗੁਰਕ੍ਰਿਪਾਲ ਸਿੰਘ, ਅਮਰਨਾਥ ਪੋਨੀ ਝਿੱਲ ਅਤੇ ਹੋਰ ਵੀ ਆਗੂ ਹਾਜਰ ਸਨ।