ਟਾਂਗਰੀ ਪਾਰ ਪਿੰਡ ਅਹਿਰੂ ਵਿਖੇ ਪ੍ਰਨੀਤ ਕੌਰ ਦੀ ਰੈਲੀ ਦੌਰਾਨ ਠਾਠਾ ਮਾਰਦਾ ਇਕੱਠ ਅਤੇ ਨਾਲ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਤੇਜਿੰਦਰ ਪਾਲ ਸਿੰਘ ਸੰਧੂ ਵੀ ਦਿਖਾਈ ਦੇ ਰਹੇ ਹਨ।
ਪਟਿਆਲਾ, 14 ਮਈ (ਦੀਦਾਰ ਗੁਰਨਾ ) ਪਟਿਆਲਾ ਲੋਕ ਸਭਾ ਹਲਕੇ ਵਿੱਚ ਪੈਂਦੇ ਟਾਂਗਰੀ ਪਾਰ ਪਿੰਡਾਂ ਵਿੱਚ ਉਸ ਸਮੇਂ ਵਿਆਹ ਵਾਲਾ ਮਹੌਲ ਵੇਖਣ ਨੂੰ ਮਿਲਿਆ ਜਦੋਂ ਕਾਂਗਰਸ ਆਈ ਦੀ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਟਾਂਗਰੀ ਪਾਰ ਦੇ ਪਿੰਡ ਅਹਿਰੂ ਵਿਖੇ ਇੱਕ ਵੱਡੇ ਚੋਣ ਜਲਸੇ ਨੂੰ ਸੰਬੋਧਨ ਕੀਤਾ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨ ਵਰਗ ਨੇ ਸ਼ਮੂਲੀਅਤ ਕੀਤੀ। ਪਿੰਡ ਨਹਿਰੂ ਦੇ ਸਰਪੰਚ ਸੁਰੇਸ਼ ਕੁਮਾਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਕਿ ਕਿਸੇ ਰਾਜਨੀਤਕ ਆਗੂ ਨੇ ਟਾਂਗਰੀ ਪਾਰ ਦੇ 22 ਪਿੰਡਾਂ ਵੱਲ ਧਿਆਨ ਦਿੱਤਾ ਹੈ ਅਤੇ ਜਦੋਂ ਕਿ ਇਸ ਤੋਂ ਪਹਿਲਾਂ ਕਿਸੇ ਵੀ ਲੀਡਰ ਨੇ ਇਹਨਾਂ ਪਿੰਡਾਂ ਵਿੱਚ ਪੈਰ ਨਹੀਂ ਪਾਇਆ। ਉਸਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿਕਾਸ ਦੇ ਕੰਮ ਸ਼ੁਰੂ ਹੋਏ ਹਨ । ਸਰਕਾਰ ਨੇ ਇਲਾਕੇ ਨੂੰ 9 ਨਵੇਂ ਪੁਲ ਦਿੱਤੇ ਹਨ ਅਤੇ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਪ੍ਰਨੀਤ ਕੌਰ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲਾਂ ਹੀ ਇਸ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉੱਥੇ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਹੋਰ ਵਧੇਰੇ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਟਾਂਗਰੀ ਪਾਰ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਗੱਲਾ ਤਾਰ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਲਈ ਨਿੱਜੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਹਲਕਾ ਇੰਚਾਰਜ ਹਰਿੰਦਰ ਪਾਲ ਸਿੰਘ ਹੈਰੀਮਾਨ ਵੱਲੋਂ ਲੋਕਾਂ ਨਾਲ ਲਗਾਤਾਰ ਤਾਲਮੇਲ ਰੱਖੇ ਜਾਣ ਅਤੇ ਇਲਾਕੇ ਦੇ ਵਿਕਾਸ ਲਈ ਉਸਾਰੂ ਪਹੁੰਚ ਅਪਣਾਉਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਲੋਂ ਵੱਡਾ ਇਕੱਠ ਕਰਨ ਦਾ ਧੰਨਵਾਦ ਕੀਤਾ। ਹੈਰੀਮਾਨ ਨੇ ਇਸ ਮੌਕੇ ਪ੍ਰਨੀਤ ਕੌਰ ਵਲੋਂ ਵਿਕਾਸ ਕੰਮਾਂ ਲਈ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਅੱਗੋਂ ਵੀ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਨੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਫ਼ਰਕ ਨਾਲ ਜਿਤਾਉਣ ਇਸ ਮੌਕੇ ਤੇ ਤੇਜਿੰਦਰ ਪਾਲ ਸਿੰਘ ਸੰਧੂ, ਸਰਪੰਚ ਦੇਵੀ ਦਿਆਲ, ਦਲੇਰ ਸਿੰਘ, ਦੁਰਮਤ ਸਿੰਘ, ਮਹਿਮਾ ਸਿੰਘ ਵੀ ਹਾਜ਼ਰ ਸਨ।