← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ: 15 ਮਈ 2019 : ਜਿਉਂ ਜਿਉਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਤਿਉਂ ਤਿਉਂ ਹੀ ਉਮੀਦਵਾਰਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਲਈ ਕੇਵਲ 48 ਘੰਟਿਆਂ ਦਾ ਸਮਾਂ ਰਹਿ ਗਿਆ ਹੈ ਅਤੇ ਇਨ•ਾਂ 48 ਘੰਟਿਆਂ 'ਚ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤੀਆਂ ਹੈ। ਪਾਰਟੀ ਵਰਕਰ ਇਸ ਸਮੇਂ ਪੂਰੀ ਤਰ•ਾਂ ਮੈਦਾਨ 'ਚ ਆ ਨਿਤਰੇ ਹਨ। ਉਧਰ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਸਿਆਸੀ ਹਲਚਲ ਨੂੰ ਪੂਰੀ ਤਰ•ਾਂ ਤੇਜ਼ ਕਰ ਦਿੱਤਾ ਹੈ ਅਤੇ ਸ਼ਹਿਰ ਤੋਂ ਇਲਾਵਾ ਪਿੰਡ 'ਚ ਜਾ ਜਾ ਕੇ ਆਪਣੇ ਲਈ ਵੋਟਾਂ ਮੰਗਣ ਦਾ ਸਿਲਸਿਲਾ ਜ਼ੋਰਾ ਤੇ ਹੈ। ਜ਼ਿਕਰਯੋਗ ਹੈ ਕਿ ਅੱਜ ਦਬੁਰਜੀ ਵਿਖੇ ਸ਼ਾਮ ਨੂੰ ਹਰਦੀਪ ਸਿੰਘ ਪੁਰੀ ਦੇ ਹੱਕ 'ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੀ ਅਗਵਾਈ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਕਰ ਰਹੇ ਹਨ ਅਤੇ ਰਾਣਾ ਪਲਵਿੰਦਰ ਸਿੰਘ ਸੀਨੀਅਰ ਅਕਾਲੀ ਆਗੂ ਵੱਲੋਂ ਇਸ ਵਿਸ਼ਾਲ ਰੈਲੀ ਦਾ ਆਗਾਜ਼ ਕੀਤਾ ਹੈ। ਇਸ ਤੋਂ ਇਲਾਵਾ ਅਲਫਾ ਵਨ ਮਾਲ ਤੋਂ ਲੈ ਕੇ ਜੀ.ਟੀ.ਰੋਡ ਜਲੰਧਰ ਤੱਕ ਕਈ ਰੈਲੀਆਂ ਨੂੰ ਹਰਦੀਪ ਸਿੰਘ ਪੁਰੀ ਕਰਨਗੇ ਸੰਬੋਧਨ ਜਿਸ 'ਚ ਸ਼ਹਿਰ ਦੇ ਦਿੱਗਜ਼ ਨੇਤਾ ਉਨ•ਾਂ ਨਾਲ ਹਾਜ਼ਰ ਰਹਿਣਗੇ। ਉਧਰ ਗੁਰਜੀਤ ਸਿੰਘ ਔਜਲਾ ਵੱਲੋਂ ਰਹਿੰਦੇ 48 ਘੰਟਿਆਂ 'ਚ ਜ਼ਬਰਦਸਤ ਰੈਲੀਆਂ ਕਰਨ ਲਈ ਪੱਬਾ ਭਾਰ ਹੋ ਗਏ ਹਨ। ਉਨ•ਾਂ ਨਾਲ ਸਮਰਥਨ 'ਚ ਆਏ ਹਰ ਹਲਕੇ ਦੇ ਐਮ.ਐਲ.ਏ. ਵੱਲੋਂ ਬੈਨਰ ਤੇ ਇਸ਼ਤਿਹਾਰ ਲਗਾ ਕੇ ਵੋਟਰਾਂ ਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਉਮੀਦਵਾਰੀ ਲਈ ਖੜ•ੇ ਕੁਲਦੀਪ ਸਿੰਘ ਧਾਲੀਵਾਲ ਦਾ ਦਬਦਬਾ ਕਾਫੀ ਘੱਟ ਦਿਖ ਰਿਹਾ ਹੈ। ਅਜੇ ਆਪ ਪਾਰਟੀ ਨੇ ਕਈ ਮਹੀਨੇ ਪਹਿਲਾਂ ਹੀ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਉਮੀਦਵਾਰੀ ਲਈ ਨਾਮ ਚੁਣ ਲਿਆ ਸੀ। ਪਰ ਆਪ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਦਾ ਦਬਦਬਾ ਕੋਈ ਖਾਸਾ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਉਹ ਪਿਛਲੇ ਕੁਝ ਮਹੀਨਿਆਂ ਤੋਂ ਆਪਣਾ ਪ੍ਰਭਾਵ ਅੰਮ੍ਰਿਤਸਰ ਵਾਸੀਆਂ ਤੇ ਛੱਡ ਸਕੇ। ਅਜੇ ਤੱਕ ਕੋਈ ਵੀ ਵੱਡਾ ਲੀਡਰ ਧਾਲੀਵਾਲ ਦੇ ਸਹਿਯੋਗ ਲਈ ਨਹੀਂ ਪਹੁੰਚਿਆ। ਜਿਸ ਦੀ ਢਾਹ ਉਨ•ਾਂ ਨੂੰ ਲੱਗ ਰਹੀ ਹੈ। ਸੀ.ਪੀ.ਆਈ. ਦੇ ਦਸਵਿੰਦਰ ਕੌਰ ਅੰਮ੍ਰਿਤਸਰ ਤੋਂ ਲੋਕ ਸਭਾ ਸੰਸਦੀ ਸੀਟ ਲਈ ਮੈਦਾਨ 'ਚ ਹਨ ਪਰ ਉਨ•ਾਂ ਦਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ ਹੈ। ਜਿਥੋਂ ਤੱਕ ਨੌਜਵਾਨਾਂ ਦੀ ਰਾਏ ਸੁਣੀਏ ਤਾਂ ਅੰਮ੍ਰਿਤਸਰ ਦੀ ਨੌਜਵਾਨ ਪੀੜ•ੀ ਨੂੰ ਮੋਦੀ ਸਰਕਾਰ ਕਾਫੀ ਪਸੰਦ ਆ ਰਹੀ ਹੈ ਕਿਉਂਕਿ ਨੌਜਵਾਨਾਂ ਦਾ ਕਹਿਣਾ ਹੈ ਕੈਪਟਨ ਸਰਕਾਰ ਵੱਲੋਂ ਅਜੇ ਤੱਕ ਨਾ ਤਾ ਸਮਾਰਟ ਫੋਨ ਦਿੱਤੇ ਗਏ ਅਤੇ ਨਾ ਹੀ ਘਰ ਘਰ ਨੌਕਰੀ ਦਿੱਤੀ ਗਈ। ਅੰਮ੍ਰਿਤਸਰ ਦੀ ਸੰਸਦੀ ਸੀਟ ਦਾ ਮੁੱਖ ਮੁਕਾਬਲਾ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਅਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਦਾ ਹੀ ਹੈ। ਇਸ ਸਮੇਂ ਹਰਦੀਪ ਸਿੰਘ ਪੁਰੀ ਨੂੰ ਸ਼ਹਿਰੀ ਵਿਕਾਸ ਮੰਤਰੀ, ਭਾਰਤ ਸਰਕਾਰ ਦਾ ਨੁਮਾਇੰਦਾ ਹੋਣ ਦਾ ਪ੍ਰਭਾਵ ਵੀ ਲੋਕਾਂ ਦੇ ਮਨਾਂ 'ਚ ਕਾਫੀ ਉਤਸ਼ਾਹਿਤ ਕਰ ਰਿਹਾ ਹੈ। ਉਧਰ ਪਿਛਲੇ ਢਾਈ ਸਾਲ ਤੋਂ ਔਜਲਾ ਵੱਲੋਂ ਇਸ ਸ਼ਹਿਰ ਲਈ ਕੰਮ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਦੋਵਾਂ 'ਚ ਕੌਣ ਹੋਵੇਗਾ ਅੰਮ੍ਰਿਤਸਰ ਦੇ ਵੋਟਰਾਂ ਦੀ ਪਸੰਦ।
Total Responses : 936