ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਦੇ ਬਿਜਨਸ ਵਿਭਾਗ ਦੇ ਵਿਦਿਆਰਥੀ ਗਿਰੀਸ਼ ਗੁਪਤਾ ਨੂੰ ਇੰਸਟੀਚਿਊਟ ਆਫ਼ ਮੈਨੇਜਮੈਂਟ ਅਕਾਊਂਟੈਂਟ (ਆਈਐਮਏ) ਵਲੋਂ ਸਕਾਲਰਸ਼ਿਪ ਨਾਲ ਨਿਵਾਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਈਐਮਏ ਦੁਨੀਆ ਭਰ ਵਿੱਚ ਮਨਜ਼ੂਰ ਕੀਤੇ ਜਾਣ ਵਾਲੇ ਸੀਐਮਏ (ਸਰਟੀਫ਼ਾਇਡ ਮੈਨੇਜਮੈਂਟ ਅਕਾਊਂਟੈਂਟ) ਪ੍ਰੋਗਰਾਮ ਦੀ ਪੇਸ਼ਕਸ਼ ਕਰਨ ਵਾਲੀ ਇਕਲੌਤੀ ਵਿਸ਼ਵੀ ਸੰਸਥਾ ਹੈ। ਲਾਂਡਰਾ ਕਾਲਜ ਦੇ ਬੀਬੀਏ ਕੋਰਸ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਇਸ ਸੰਸਥਾ ਦਾ ਅਕਾਦਮਿਕ ਆਈਐਮਏ ਮੈਂਬਰ ਬਣ ਗਿਆ ਹੈ ਅਤੇ ਹੁਣ ਉਹ ਬਿਨਾਂ੍ਹ ਫ਼ੀਸ ਦਿੱਤੇ ਸੀਐਮਏ ਪ੍ਰੋਗਰਾਮ ਨੂੰ ਜਾਰੀ ਰੱਖੇਗਾ। ਅਕਾਊਂਟੈਂਟ ਅਤੇ ਵਿੱਤੀ ਪ੍ਰੋਫ਼ੈਸ਼ਨਲਾਂ ਦੇ ਬਿਜਨਸ ਦੀ ਇਹ ਵਿਸ਼ਵੀ ਸੰਸਥਾ ਆਈਐਮਏ ਜਿਸ ਦਾ ਕਾਰੋਬਾਰ ਤਕਰੀਬਨ 140 ਦੇਸ਼ਾਂ ਤੱਕ ਫ਼ੈਲਿਆ ਹੋਇਆ ਹੈ।
ਇਸ ਸੰਸਥਾ ਤੋਂ ਸੀਐਮਏ ਸਕਾਲਰਸ਼ਿੱਪ ਹਾਸਲ ਕਰਨ ਵਾਲਾ ਗਿਰੀਸ਼ ਦੁਨੀਆ ਭਰ ਦੇ 4000 ਵਿਦਿਆਰਥੀਆਂ ਵਿੱਚੋਂ ਇੱਕ ਹੈ। ਇਹ ਸਕਾਲਰਸ਼ਿਪ ਵੈਬੀਨਾਰ, ਬਿਜਨਸ ਜਰਨਲਾਂ ਤੱਕ ਪਹੁੰਚ, ਖੋਜ ਭਰਪੂਰ ਪਬਲੀਕੇਸ਼ਨਾਂ, ਯੋਜਨਾ ਬਣਾਉਣ ਕਰੀਅਰ ਦੀ ਸ਼ੁਰੂਆਤ ਕਰਨ ਲਈ ਉਪਕਰਨ ਅਤੇ ਖੇਤਰੀ ਅਧਿਐਨ ਦਾ ਹਿੱਸਾ ਬਣਨ ਦਾ ਮੌਕਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਇਹ ਸਕਾਲਰਸ਼ਿੱਪ ਗਿਰੀਸ਼ ਨੂੰ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ, ਹੁਨਰ ਦਾ ਵਿਕਾਸ ਕਰਨ ਅਤੇ ਕਿੱਤੇ ਦੇ ਹਰੇਕ ਖੇਤਰ ਵਿੱਚ ਆਪਣੇ ਦੋਸਤਾਂ ਦੀ ਮਦਦ ਕਰਨ ਅਤੇ ਕਰੀਅਰ ਮੌਕਿਆਂ 'ਚ ਵਾਧਾ ਕਰਨ ਦੇ ਨਾਲ ਨਾਲ ਵਧੀਆ ਬਿਜਨਸ ਸੰਪਰਕ ਬਣਾਉਣ ਦੇ ਯੋਗ ਵੀ ਬਣਾਵੇਗੀ। ਸੀਐਸਏ ਪ੍ਰੋਗਰਾਮ ਦਾ ਪੇਪਰ 11 ਮੁਕਾਬਲਿਆਂ ਨੂੰ ਪੂਰਾ ਕਰਦਿਆਂ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਇਨ੍ਹਾਂ ਦੋਨਾਂ ਭਾਗਾਂ ਨੂੰ ਪੂਰਾ ਕਰਨ ਵਿੱਚ 12 ਤੋਂ 18 ਮਹੀਨਿਆਂ ਦਾ ਸਮਾਂ ਲੱਗਦਾ ਹੈ ਪਰ ਇਨ੍ਹਾਂ ਨੂੰ ਪੂਰਾ ਕਰਨ ਲਈ ਤਿੰਨ ਸਾਲ ਤੱਕ ਦੀ ਮਨਜ਼ੂਰੀ ਮਿਲਦੀ ਹੈ।
ਆਈਐਮਏ ਦੇ ਗਲੋਬਰ ਸੈਲਰੀ ਸਰਵੇ 2019 ਅਨੁਸਾਰ 20-29 ਸਾਲ ਦੇ ਉਮਰ ਵਰਗ ਵਿਚਕਾਰ ਸੀਐਮਏ, ਨਾਨ-ਸੀਐਮਏ ਦੀ ਤੁਲਨਾ 'ਚ ਕੁੱਲ ਮੁਆਵਜ਼ੇ 'ਚ 70 ਫ਼ੀਸਦੀ ਤੋਂ ਜ਼ਿਆਦਾ ਕਮਾ ਸਕਦੇ ਹਨ।
ਇਸ ਮਾਣਮੱਤੀ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਗਿਰੀਸ਼ ਨੇ ਕਿਹਾ ਕਿ ਇਸ ਸਕਾਲਰਸ਼ਿਪ ਨਾਲ ਉਸ ਨੂੰ ਪ੍ਰੈਕਟੀਕਲ ਜਾਣਕਾਰੀ ਵਧਾਉਣ 'ਚ ਸਹਾਇਤਾ ਮਿਲੇਗੀ ਅਤੇ 100,000 ਤੋਂ ਜ਼ਿਆਦਾ ਮੈਂਬਰਾਂ ਵਾਲੇ ਨੈਟਵਰਕ ਦੇ ਨਾਲ ਜੁੜਨ ਦਾ ਮੌਕਾ ਮਿਲੇਗਾ। ਉਸ ਨੇ ਦੱਸਿਆ ਕਿ ਇਸ ਨਾਲ ਉਹ ਅਕਾਊਂਟਿੰਗ ਅਤੇ ਮੈਨੇਜਮੈਂਟ ਖੇਤਰ ਨਾਲ ਅਪ-ਟੂ-ਡੇਟ ਰਹੇਗਾ। ਗਿਰੀਸ਼ ਨੇ ਕਿਹਾ ਕਿ ਵਿਸ਼ਵ ਭਰ ਦੇ ਪ੍ਰੋਫ਼ੈਸ਼ਨਲਾਂ ਅਤੇ ਵਿਦਿਆਰਥੀ ਮੈਂਬਰਾਂ ਦੇ ਵੱਡੇ ਨੈਟਵਰਕ ਨਾਲ ਜੁੜ ਕੇ ਉਸ ਨੂੰ ਬਹੁਤ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ।