← ਪਿਛੇ ਪਰਤੋ
ਬਲਾਚੌਰ, 15 ਮਈ 2019: ਬਲਾਚੌਰ ਦਾ ਭੁਲੇਖਾ ਚੌਂਕ 19 ਮਈ ਨੂੰ ਮਤਦਾਨ ਕਰਨ ਵਾਲਿਆਂ ਲਈ ਰਾਹ ਦਸੇਰਾ ਬਣੇਗਾ। ਅੱਜ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਵੱਲੋਂ ਇਸ ਚੌਂਕ ’ਚ ਮਤਦਾਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮਤਦਾਨ ਜਾਗਰੂਕਤਾ ਮੁਹਿੰਮ ਤਹਿਤ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮ ਬਲਾਚੌਰ ਜਸਵੀਰ ਸਿੰਘ ਵੱਲੋਂ ਇਸ ਚੌਂਕ ’ਚ ਈ ਵੀ ਐਮ ਤੇ ਵੀ ਵੀ ਪੀ ਏ ਟੀ ਦੇ ਵਿਸ਼ਾਲ ਮਾਡਲ ਪ੍ਰਦਰਸ਼ਨੀ ’ਤੇ ਲਵਾਏ ਗਏ ਹਨ। ਈ ਵੀ ਐਮ ਅਤੇ ਵੀ ਵੀ ਪੀ ਏ ਟੀ ਦੇ ਇਨ੍ਹਾਂ ਮਾਡਲਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਚੌਂਕ ’ਚ 19 ਮਈ ਨੂੰ ਹੋਣ ਵਾਲੇ ਮਤਦਾਨ ’ਚ ਵੋਟਰਾਂ ਨੂੰ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਨ ਦਾ ਸੂਚਨਾ ਬੋਰਡ ਵੀ ਲਾਇਆ ਗਿਆ ਹੈ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਸ ਮੌਕੇ ਦੱਸਿਆ ਕਿ ਇਸ ਚੌਂਕ ਦੀ ਵੋਟਰ ਜਾਗਰੂਕਤਾ ਮੁਹਿੰਮ ਲਈ ਸ਼ੁਰੂਆਤ ਇਸ ਦੇ ਬਹੁਤ ਹੀ ਮਹੱਤਵਪੂਰਣ ਆਵਾਜਾਈ ਵਾਲੇ ਸ਼ਹਿਰਾਂ ਰੂਪਨਗਰ-ਹੁਸ਼ਿਆਰਪੁਰ, ਜਲੰਧਰ-ਚੰਡੀਗੜ੍ਹ ਮਾਰਗ ’ਤੇ ਸਥਿਤ ਹੋਣ ਕਾਰਨ ਕੀਤੀ ਗਈ ਹੈ। ਇੱਥੋਂ ਦਿਨ ’ਚ ਹਜ਼ਾਰਾਂ ਦੀ ਤਾਦਾਦ ’ਚ ਵਾਹਨ ਚਾਲਕ ਆਪੋ-ਆਪਣੇ ਕੰਮਾਂ-ਕਾਰਾਂ ਲਈ ਲੰਘਦੇ ਹਨ, ਜਿਸ ਦੌਰਾਨ ਇਹ ਈ ਵੀ ਐਮ ਤੇ ਵੀ ਵੀ ਪੀ ਏ ਟੀ ਦਾ ਮਾਡਲ ਅਤੇ ਵੋਟਾਂ ਦੀ ਤਰੀਕ ਦੱਸਦਾ ਬੋਰਡ ਉਨ੍ਹਾਂ ਨੂੰ 19 ਮਈ ਬਾਰੇ ਯਾਦ ਦਿਵਾਉਂਦਾ ਰਹੇਗਾ। ਐਸ ਡੀ ਐਮ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਆਸ ਪਾਸ ਅਤੇ ਦੂਰ-ਦੁਰਾਡੇ ਦੇ ਲੋਕਾਂ ਨੂੰ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ’ਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਜਾਗਰੂਕ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਨੂੰ ਅਮਲੀ ਰੂਪ ਦੇਣ ਲਈ ਏ ਡੀ ਸੀ (ਜ) ਕਮ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸ੍ਰੀਮਤੀ ਅਨੁਪਮ ਕਲੇਰ ਦੀ ਟੀਮ ਵਧਾਈ ਦੀ ਪਾਤਰ ਹੈ।
Total Responses : 189