ਬਠਿੰਡਾ, 15 ਮਈ 2019 - ਬੀਤੇ ਦਿਨ ਕਾਂਗਰਸ ਵੱਲੋਂ ਬਠਿੰਡਾ 'ਚ ਰੈਲੀ ਕੀਤੀ ਗਈ ਸੀ ਜਿਸ 'ਚ ਪ੍ਰਿਅੰਕਾ ਗਾਂਧੀ ਨੇ ਵਿਸ਼ੇਸ਼ ਤੌਰ 'ਤੇ ਸ਼ਾਮੂਲੀਅਤ ਕੀਤੀ ਸੀ। ਜਿਸ 'ਚ ਉਸ ਨੇ ਕਿਹਾ ਸੀ ਕਿ 'ਉਸ ਦਾ ਘਰਵਾਲਾ ਵੀ ਪੰਜਾਬੀ ਹੈ' ਦੇ ਬਿਆਨ 'ਤੇ ਅਕਾਲੀ ਬਾਜਪਾ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਪੰਜਾਬ ਨਾਲ ਦੂਰ-ਦੂਰ ਤਕ ਕੋਈ ਰਿਸ਼ਤਾ ਨਹੀਂ ਹੈ ਅਤੇ ਅਸਲ 'ਚ ਇਹ ਉਸ ਬਾਪ ਦੀ ਧੀ ਹੈ, ਜਿਸ ਨੇ ਸਾਡੇ ਹਜ਼ਾਰਾਂ ਭੈਣ-ਭਰਾਵਾਂ ਦਾ ਕਤਲ ਕਰਵਾਇਆ ਸੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਸਿੱਖ ਕੌਮ ਦਾ ਸਭ ਤੋਂ ਵੱਡਾ ਦੋਸ਼ੀ ਹੈ, ਇਨ੍ਹਾਂ ਨੂੰ ਤਾਂ ਆਪਣੇ ਕੀਤੇ ਹੋਏ ਕੰਮਾਂ ਕਾਰਨ ਆਪਣਾ ਨੱਕ ਰਗੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
-------------------------
ਪ੍ਰਿਯੰਕਾ ਦਾ ਕੀ ਰਿਸ਼ਤਾ ਹੈ ਪੰਜਾਬ ਨਾਲ ? ਕਲਿੱਕ ਕਰੋ ਤੇ ਸੁਣੋ ਉਸਦੀ ਜ਼ੁਬਾਨੀ
https://youtu.be/4rsDHXPyE1E