← ਪਿਛੇ ਪਰਤੋ
ਚੰਡੀਗੜ੍ਹ, 15 ਮਈ 2019 - ਚੋਣ ਕਮਿਸ਼ਨ ਨੇ ਸੰਨੀ ਦਿਓਲ ਨੂੰ ਚੋਣ ਨਿਯਮਾਂ ਦੀ ਉਲੰਘਣਾਂ ਕਰਨ 'ਤੇ ਕਰੀਬ ਪੌਣੇ ਦੋ ਲੱਖ ਰੁਪਏ ਦਾ 'ਜ਼ੁਰਮਾਨਾ' ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ ਕਰੁਨਾ ਰਾਜੂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਨੇ ਬੀਤੀ 6 ਮਈ ਨੂੰ ਸੰਨੀ ਦਿਓਲ ਦੇ ਫੇਸਬੁੱਕ ਪੇਜ ਸਬੰਧੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਜਾਂਚ ਤੋਂ ਬਾਅਦ ਸੰਨੀ ਦਿਓਲ ਨੂੰ ਨੋਟਿਸ ਭੇਜ ਕੇ ਜਾਵਬ ਮੰਗਿਆ ਸੀ ਪਰ ਉਹ ਇਸ ਸਬੰਧੀ ਕੋਈ ਵੀ ਸਪੱਸ਼ਟੀਕਰਨ ਨਹੀਂ ਦੇ ਸਕਿਆ। ਜਿਸ ਕਾਰਨ ਚੋਣ ਕਮਿਸ਼ਨ ਨੇ ਸੰਨੀ ਦਿਓਲ ਨੂੰ ਇੱਕ ਲੱਖ 74 ਹਜ਼ਾਰ 644 ਰੁਪਏ ਦਾ ਜ਼ੁਰਮਾਨਾ ਕਰ ਦਿੱਤਾ। ਅਸਲ 'ਚ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਵੱਲੋਂ 'ਫੈਨਸ ਆਫ ਸੰਨੀ ਦਿਓਲ' ਨਾਂਅ ਦੇ ਫੇਸਬੁੱਕ ਪੇਜ ਨੂੰ ਬਗ਼ੈਰ ਇਜਾਜ਼ਤ ਤੋਂ ਚਲਾਇਆ ਜਾ ਰਿਹਾ ਸੀ। ਜਿਸ 'ਤੇ ਕਰਵਾਈ ਕਰਦੇ ਚੋਣ ਕਮਿਸ਼ਨ ਨੇ ਇਹ ਕਦਮ ਚੁੱਕਿਆ।
Total Responses : 188