← ਪਿਛੇ ਪਰਤੋ
ਪਟਿਆਲਾ, 16 ਮਈ 2019 - ਅੱਜ ਬੀਜੇਪੀ ਦੇ ਦਿੱਗਜ ਲੀਡਰ ਰਾਜਨਾਥ ਸਿੰਘ ਨੇ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ 'ਚ ਚੋਣ ਰੈਲੀ ਕਰਨ ਆਉਣਾ ਸੀ। ਪਰ ਕਿਸੇ ਕਾਰਨ ਉਹ ਅੱਜ ਪਟਿਆਲਾ 'ਚ ਹੋਣ ਵਾਲੀ ਰੈਲੀ 'ਚ ਆ ਨਾ ਸਕੇ। ਪਰ ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ 'ਚ ਤਕਨੀਕੀ ਖ਼ਰਾਬੀ ਆਉਣ ਦੇ ਕਾਰਨ ਉਹ ਰੈਲੀ 'ਚ ਨਹੀਂ ਪਹੁੰਚ ਸਕੇ। ਜਿਸ ਕਾਰਨ ਉਹਨਾਂ ਦਾ ਪਟਿਆਲਾ ਦੌਰਾ ਰੱਦ ਹੋ ਗਿਆ। ਇਸ ਤੋਂ ਬਿਨਾਂ ਰਾਜਨਾਥ ਸਿੰਘ ਨੇ ਸੰਗਰੂਰ 'ਚ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਵੀ ਪ੍ਰਚਾਰ ਕਰਨ ਆਉਣਾ ਸੀ।
Total Responses : 929