ਦੇਹਰਾਦੂਨ, 17 ਮਈ 2019 - ਡੀ.ਜੀ.ਸੀ.ਏ ਦੀ ਮਨਜ਼ੂਰੀ ਤੋਂ ਬਾਅਦ ਉੱਤਰਾਖੰਡ ਦੇ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ। ਹੈਲੀਕਾਪਟਰ ਸੇਵਾ ਵੀਰਵਾਰ 16 ਮਈ ਤੋਂ ਸ਼ੁਰੂ ਹੋਈ ਹੈ। ਪਹਿਲੇ ਦਿਨ 500 ਸ਼ਰਧਾਲੂ ਇਸ ਹੈਲੀ ਸੇਵਾ ਨਾਲ ਕੇਂਦਾਰਨਾਥ ਧਾਮ ਪਹੁੰਚੇ।
ਕੇਦਾਰਨਾਥ ਲਈ 8 ਹੈਲੀਪੈਡ ਤੋਂ ਉਡਾਨਾਂ ਚਲਾਈਆਂ ਜਾਂਦੀਆਂ ਹਨ। ਹੈਲੀ ਸੇਵਾਵਾਂ ਦੇ ਸਹਾਇਕ ਨੋਡਲ ਅਫ਼ਸਰ ਪਵਾਰ ਨੇ ਦਸਿਆ ਕਿ ਡੀਜੀਸੀਏ ਦੀ ਆਗਿਆ ਮਗਰੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦਸਿਆ ਕਿ ਕੁੱਲ 9 ਕੰਪਨੀਆਂ ਦੀ ਚੋਣ ਕੀਤੀ ਗਈ ਹੈ।