← ਪਿਛੇ ਪਰਤੋ
ਫ਼ਰੀਦਕੋਟ, 17 ਮਈ 2019 - ਅੱਜ ਸਵੇਰੇ ਪਏ ਮੀਂਹ ਕਾਰਨ ਫਰੀਦਕੋਟ ਦੇ ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਇੱਕ ਮਜ਼ਦੂਰ ਪਰਿਵਾਰ ਦੀ ਘਰ ਦੀ ਛੱਤ ਡਿੱਗਣ ਨਾਲ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦਾ ਦਾਦਾ ਜੋ ਕਿ ਅੰਗਹੀਣ ਹੈ ਨੇ ਦੱਸਿਆ ਕਿ ਉਸ ਦਾ ਪੋਤਾ ਤੀਜੀ ਵਿਚ ਪੜ੍ਹਦਾ ਸੀ ਅਤੇ ਉਹ ਸਕੂਲ ਤੋਂ ਘਰ ਆ ਕੇ ਕਮਰੇ ਵਿੱਚ ਕੱਪੜੇ ਬਦਲ ਰਿਹਾ ਸੀ। ਪਰ ਮੀਂਹ ਕਾਰਨ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ ਅਤੇ ਬੱਚਾ ਛੱਤ ਥੱਲੇ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਪਰ ਉਸ ਦੀ ਮੌਤ ਹੋ ਗਈ।
Total Responses : 936