ਭਿੱਖੀਵਿੰਡ 17 ਮਈ 2019 (ਜਗਮੀਤ ਸਿੰਘ ) - ਸੂਬਾ ਪੰੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੀ.ਡੀ.ਏ ਉਮੀਦਵਾਰਾਂ ਨੂੰ ਪਾਈ ਹੋਈ ਵੋਟ ਵਿਅਰਥ ਨਹੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਇਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ ਕਿ ਬੇਸ਼ੱਕ ਆਜਾਦੀ ਪ੍ਰਵਾਨਿਆਂ ਨੇ ਆਪਣੀਆਂ ਕੀਮਤੀ ਜਾਨਾਂ ਨਿਸ਼ਾਵਰ ਕਰਕੇ ਅੰਗਰੇਜਾਂ ਤੋਂ ਦੇਸ਼ ਨੂੰ ਆਜਾਦ ਕਰਵਾ ਲਿਆ ਹੈ, ਪਰ ਅੰਗਰੇਜ ਰਾਜ ਦੀਆਂ ਨੀਤੀਆਂ ‘ਤੇ ਚੱਲਣ ਵਾਲੇ ਲੀਡਰਾਂ ਤੋਂ ਦੇਸ਼ ਨੂੰ ਆਜਾਦ
ਕਰਵਾਉਣਾ ਅਜੇ ਬਾਕੀ ਹੈ। ਉਹਨਾਂ ਨੇ ਹਲਕਾ ਖੇਮਕਰਨ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਵੋਟ ਪਾਉਣ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੀ ਕਾਰਜਗਾਰੀ ਨੂੰ ਗਹਿਰਾਈ ਨਾਲ ਵੇਖ ਕੇ ਵੋਟ ਦਾ ਇਸਤੇਮਾਲ ਕਰਨ, ਕਿਉਂਕਿ ਤੁਹਾਡੇ ਵੱਲੋਂ ਪਾਈ ਗਈ ਵੋਟ ਨਾਲ ਕੇਂਦਰ ਵਿਚ ਨਵੀਂ ਸਰਕਾਰ ਸਥਾਪਤ ਹੋਣ ਜਾ ਰਹੀ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਕਰਮਜੀਤ ਸਿੰਘ ਦਿਉਲ, ਬਲਜੀਤ ਸਿੰਘ ਭੰਡਾਲ, ਬਲਜੀਤ ਸਿੰਘ ਸੁਰਸਿੰਘ, ਸਰਪੰਚ ਕਾਰਜ ਸਿੰੰਘ ਦਿਉਲ, ਹਰਦਿਆਲ ਸਿੰਘ ਘਰਿਆਲਾ, ਸੁਰਿੰਦਰਪ੍ਰੀਤ ਸਿੰਘ ਘਰਿਆਲਾ, ਸੁਰਜੀਤ ਸਿੰਘ ਭੁੱਚਰ, ਅਰਸ਼ਬੀਰ ਸਿੰਘ ਨਾਰਲੀ, ਹਰਤੇਜ ਸਿੰਘ ਕਾਜੀਚੱਕ, ਨਿਰਲੇਪ ਸਿੰਘ ਗਿੱਲ ਕਾਜੀਚੱਕ, ਸੁਰਜੀਤ ਸਿੰਘ ਭੂਰਾ, ਨਰਬੀਰ ਸਿੰਘ ਸੁੱਗਾ, ਚਮਕੌਰ ਸਿੰਘ ਬੈਂਕਾ, ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਰਜਿੰਦਰ ਸਿੰਘ ਪੂਹਲਾ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਬਿੰਦਰ ਸਿੰਘ ਭੁੱਚਰ, ਗੁਰਸੇਵਕ ਸਿੰਘ ਆਸਲ, ਮਾਸਟਰ ਸਕੱਤਰ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਫੋਜੀ ਹਰਪਾਲ ਸਿੰਘ, ਕਾਮਰੇਡ ਨਿਸ਼ਾਨ ਸਿੰਘ, ਸਤਨਾਮ ਸਿੰਘ ਗੋਰਾ ਆਦਿ ਹਾਜਰ ਸਨ।