ਕੰਬੋਜ ਬਰਾਦਰੀ ਨਾਲ ਸਬੰਧਤ ਆਗੂ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਦਾ ਐਲਾਨ ਕਰਨ ਮੌਕੇ , ਨਾਲ ਹਨ ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 17 ਮਈ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਕੰਬੋਜ ਭਾਈਚਾਰੇ ਨਾਲ ਸਬੰਧਤ ਪੰਚਾਂ , ਸਰਪੰਚਾਂ , ਸਾਬਕਾ ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਦਾ ਐਲਾਨ ਕਰ ਦਿੱਤਾ । ਬੀਤੇ ਕੱਲ੍ਹ 17 ਮਈ ਨੂੰ ਇੱਕ ਮੀਟਿੰਗ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਲਦੇਵ ਰਾਜ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਨਾਲ ਸਬੰਧਤ ਤਕਰੀਬਨ 48 ਪਿੰਡਾਂ ਤੋ ਨੁਮਾਇੰਦੇ ਪੁੱਜੇ ਹੋਏ ਸਨ ।ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਚੱਲ ਰਹੀ ਲੋਕ ਸਭਾ ਚੋਣ ਪ੍ਰਕਿਰਿਆ ਮੌਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਮੱਤਦਾਨ ਕੀਤਾ ਜਾਵੇਗਾ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਭਰੋਸਾ ਦੁਆਇਆ ਕਿ ਉਹ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਵਰਗ ਅਤੇ ਹੋਰ ਕੰਮਾਂ ਲਈ ਸਰਕਾਰ ਬਣਨ ਤੇ ਜ਼ਰੂਰੀ ਨਿਯਮ ਲਾਗੂ ਕਰਵਾਉਣਗੇ ।
ਇਸ ਮੌਕੇ ਗੁਰਜਿੰਦਰ ਸਿੰਘ ਸ਼ਿਵ ਤ੍ਰਿਪਾਲਕੇ , ਅਸ਼ੋਕ ਕੁਮਾਰ ਸਾਬਕਾ ਸਰਪੰਚ ਸੈਦੇ ਕੇ ਮੋਹਨ , ਤਿਲਕ ਰਾਜ ਕੰਬੋਜ ਪੰਜਾਬ ਪ੍ਰਧਾਨ ਕੰਬੋਜ ਯੂਥ ਮਹਾਂ ਸਭਾ , ਮੁਖਤਿਆਰ ਕੰਬੋਜ ਪ੍ਰਧਾਨ ਕੈਂਟਰ ਯੂਨੀਅਨ , ਮੱਖਣ ਸਿੰਘ ਸਾਬਕਾ ਸਰਪੰਚ ਹਿਸਾਨ ਵਾਲਾ , ਸ਼ੇਰ ਚੰਦ ਜੋਸਨ ਸਾਬਕਾ ਸਰਪੰਚ ਚੱਕ ਮਹੰਤਾਂ ਵਾਲਾ , ਦੇਸ ਰਾਜ ਕੰਬੋਜ ਠਠੇਰਾਂ ਵਾਲਾ , ਅਮੀਰ ਚੰਦ ਸਾਬਕਾ ਸਰਪੰਚ ਪਿੰਡੀ , ਕਸ਼ਮੀਰ ਲਾਲ ਕੰਬੋਜ ਸਾਬਕਾ ਸਰਪੰਚ ਗਰਾਮ ਪੰਚਾਇਤ ਢਾਣੀ ਸ਼ਾਮ ਲਾਲ , ਚੌਧਰੀ ਹਾਕਮ ਚੰਦ ਸਾਬਕਾ ਮੈਂਬਰ ਬਲਾਕ ਸੰਮਤੀ , ਤਿਲਕ ਰਾਜ ਪੰਧੂ ਸਾਬਕਾ ਸਰਪੰਚ ਗੋਲੂਕਾ ਮੋੜ , ਐਡਵੋਕੇਟ ਬਲਦੇਵ ਰਾਜ ਕੰਬੋਜ ਸਾਬਕਾ ਸਰਪੰਚ ਮੋਹਨ ਕੇ ਹਿਠਾੜ੍ , ਕੁਲਦੀਪ ਬੱਟੀ ਮੋਹਣ ਕੇ ਹਿਠਾੜ , ਕਾਲਾ ਰਾਮ ਸਾਬਕਾ ਸਰਪੰਚ ਮੰਡੀਵਾਲ ਇਕਬਾਲ ਚੰਦ ਸਾਬਕਾ ਸਰਪੰਚ ਜੀਵਾਂ ਅਰਾਈਂ , ਅਵਿਨਾਸ਼ ਰਾਏ ਸਾਬਕਾ ਸਰਪੰਚ ਚੱਕ ਜਮਾਲਗੜ੍ਹ , ਅਸ਼ੋਕ ਕੁਮਾਰ ਕੰਬੋਜ ਸਾਬਕਾ ਸਰਪੰਚ ਸ਼ੇਖੜਾ , ਰਾਜਿੰਦਰ ਸਿੰਘ ਹਾਂਡਾ ਸਾਬਕਾ ਸਰਪੰਚ ਮਲਕਜਾਦਾ , ਮਿੰਟੂ ਬੱਟੀ ਬਾਜੇ ਕੇ , ਸ਼ਗਨ ਲਾਲ ਢੋਟ , ਭੁਪਿੰਦਰ ਸਿੰਘ ਕੰਬੋਜ ਸਾਬਕਾ ਸਰਪੰਚ ਠਠੇਰਾ , ਓਮ ਪ੍ਰਕਾਸ਼ ਸਾਬਕਾ ਚੇਅਰਮੈਨ ਬੈਕਫਿਕੋ ਪੰਜਾਬ , ਐਡਵੋਕੇਟ ਸੁਚਿੰਤ ਥਿੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੌ ਕੰਬੋਜ ਬਰਾਦਰੀ ਨਾਲ ਸਬੰਧਤ ਆਗੂ ਮੌਜੂਦ ਸਨ ।