ਫਿਰੋਜ਼ਪੁਰ 19 ਮਈ (ਗੁਰਿੰਦਰ ਸਿੰਘ) ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਅੱਜ ਸਵੇਰੇ ਸ਼ੁਰੂ ਹੋਈ ਵੋਟ ਪੈਣ ਦੀ ਪ੍ਰਕਿਰਿਆ ਦੌਰਾਨ ਫਿਰੋਜ਼ਪੁਰ ਸੰਸਦੀ ਹਲਕੇ ਵਿੱਚ 10 ਵਜੇ ਤੱਕ ਕੁੱਲ 11.23 ਪ੍ਰਤੀਸ਼ਤ ਵੋਟ ਪੋਲ ਹੋਣ ਨਾਲ ਇਹ ਹਲਕਾ ਸਮੁੱਚੇ ਪੰਜਾਬ ਵਿੱਚ ਦੂਸਰਾ ਸਭ ਤੋਂ ਵੱਧ ਵੋਟ ਪੈਣ ਵਾਲਾ ਹਲਕਾ ਬਣਿਆ ਹੈ।
ਜ਼ਿਲਾ ਚੋਣ ਅਫਸਰ ਫਿਰੋਜ਼ਪੁਰ ਚੰਦਰ ਗੈਂਦ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ 'ਚ 8.23, ਫਿਰੋਜ਼ਪੁਰ ਦਿਹਾਤੀ 'ਚ 9.80, ਗੁਰੂਹਰਸਹਾਏ 'ਚ 11.76,ਜਲਾਲਾਬਾਦ 'ਚ 12, ਫਾਜ਼ਿਲਕਾ 'ਚ 13, ਅਬੋਹਰ 'ਚ 12.45, ਬੱਲੂਆਣਾ 'ਚ 12 , ਮਲੋਟ 'ਚ 11 ਤੇ ਸ਼੍ਰੀ ਮੁਕਤਸਰ ਸਾਹਿਬ 'ਚ 11.9 ਪ੍ਰਤੀਸ਼ਤ ਵੋਟ ਪੋਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤੀ ਪੂਰਵਕ ਤੇ ਅਮਨ ਅਮਾਨ ਨਾਲ ਚੱਲ ਰਹੀ ਹੈ।