ਪ੍ਰਤਾਪ ਸਿੰਘ ਬਾਜਵਾ ਆਪਣੀ ਪਤਨੀ ਚਰਨਜੀਤ ਕੋਰ ਬਾਜਵਾ ਨਾਲ ਵੋਟ ਪਾਉਣ ਤੋਂ ਬਾਅਦ ਉਂਗਲੀ ਤੇ ਲਗੇ ਨਿਸ਼ਾਨ ਨੂੰ ਵਿਖਾਂਉਂਦੇ ਹੋਏ
ਚੋਧਰੀ ਮਨਸੂਰ ਘਨੋਕੇ
ਕਾਦੀਆਂ 19 ਮਈ 2019: ਰਾਜ ਸਭਾ ਮੈਂਬਰ ਅਤੇ ਸੀਨਿਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਵੇਰੇ ਸਾਡੇ ਗਿਆਰਾ ਵਜੇ ਆਪਣੀ ਪਤਨੀ ਅਤੇ ਸਾਬਕਾ ਵਿਧਾਇਕਾ ਹਲਕਾ ਕਾਦੀਆਂ ਸ਼੍ਰੀਮਤਿ ਬੀਬੀ ਚਰਨਜੀਤ ਕੋਰ ਬਾਜਵਾ ਦੇ ਨਾਲ ਸਿੱਖ ਨੈਸ਼ਨਲ ਕਾਲਜ ਚ ਬਣੇ ਬੂਥ ਚ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਪਤੱਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਸਮੇਂ ਦੀ ਸਰਕਾਰ ਤੋਂ ਲੋਕ ਬਹੁਤ ਦੁੱਖੀ ਹੋ ਗਈ ਸਨ। ਪੰਜਾਬ ਚ ਕਾਂਗਰਸ ਆਈ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਬਹੁਤ ਖ਼ੁਸ਼ ਹਨ।
ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸ਼ਾਨਦਾਰ ਜਿਤ ਪ੍ਰਾਪਤ ਕਰਣਗੇ। ਪਤੱਰਕਾਰਾਂ ਵਲੋਂ ਪੁਛੇ ਗਏ ਸਵਾਲ ਦਾ ਜਵਾਬ ਦਿੰਦੀਆਂ ਉਨ੍ਹਾਂ ਕਿਹਾ ਕਿ ਮੈਨੂੰ ਗੁਰਦਾਸਪੁਰ ਲੋਕ ਸਭਾ ਸੀਟ ਦਾ ਉਮੀਦਵਾਰ ਨਾ ਬਣਾਉਣ ਦਾ ਕੋਈ ਮਲਾਲ ਨਹੀਂ ਹੈ