ਫਾਈਲ ਫੋਟੋ
ਪਟਿਆਲਾ, 19 ਮਈ 2019 - ਪੰਜਾਬ ਕਾਂਗਰਸ ਖਿਲਾਫ ਧੜਾ-ਧੜ ਬਿਆਨਬਾਜ਼ੀ ਕਰ ਰਹੇ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਅੱਜ ਕੈਪਟਨ ਅਮਰਿੰਦਰ ਸਿੰਘ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਸਿੱਧੂ ਚੋਣਾਂ ਵਿਕਚਾਰ ਆਪਣੀ ਹੀ ਪਾਰਟੀ ਦਾ ਅਕਸ ਖਰਾਬ ਕਰ ਰਹੇ ਨੇ। ਉਨ੍ਹਾਂ ਸਹਿਜ ਸੁਭਾਅ ਗੱਲ ਕਰਦਿਆਂ ਕਿਹਾ ਕਿ, "ਉਨ੍ਹਾਂ ਨੂੰ ਨਹੀਂ ਪਤਾ ਕਿ ਸਿੱਧੂ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ, ਸ਼ਾਇਦ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਇੱਛੁਕ ਹੋਵੇ।" ਕੈਪਟਨ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਤੇ ਨਵਜੋਤ ਸਿੱਧੂ ਵਿਚਕਾਰ ਕੋਈ ਵੀ ਮਤਭੇਦ ਨਹੀਂ ਹਨ।
ਸੰਬੰਧਤ ਖਬਰਾਂ ;-
ਕੈਪਟਨ ਤੇ ਸਿੱਧੂ ਹੋਏ ਆਹਮੋ ਸਾਹਮਣੇ - ਪੋਲਿੰਗ ਖਤਮ ਹੋਣ ਤੋਂ ਪਹਿਲਾਂ ਹੀ ਛੱਡੇ ਸ਼ਬਦੀ ਤੀਰ