← ਪਿਛੇ ਪਰਤੋ
ਸੰਗਰੂਰ, 19 ਮਈ 2019 - ਸੰਗਰੂਰ ਤੋਂ ਪਿੰਡ ਆਲੋਰਖ ਵਿਖੇ ਅੱਗ ਬੁਝਾਉਣ ਜਾ ਰਹੀ ਫਾਇਰ ਬ੍ਰਿਗੇਡ ਗੱਡੀ ਨੂੰ ਅਚਾਨਕ ਹੀ ਸੰਗਰੂਰ-ਪਟਿਆਲਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਘਬਦਾਂ ਨੇੜੇ ਕਿਸੇ ਤਕਨੀਕੀ ਖਰਾਬੀ ਕਾਰਨ ਗੱਡੀ ਨੂੰ ਅੱਗ ਲੱਗ ਗਈ। ਫਾਇਰ ਅਫ਼ਸਰ ਸੰਗਰੂਰ ਪ੍ਰਦੀਪ ਰਾਣਾ ਨੇ ਦੱਸਿਆ ਕਿ ਗੱਡੀ ਨੂੰ ਅੱਗ ਨੇ ਕੁੱਝ ਹੀ ਪਲਾਂ 'ਚ ਆਪਣੀ ਚਪੇਟ 'ਚ ਲੈ ਲਿਆ ਜਿਸ ਕਾਰਨ ਕੁੱਝ ਹੀ ਮਿੰਟਾਂ 'ਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਜਦੋਂ ਕਿ ਗੱਡੀ 'ਚ ਜਾ ਰਹੇ ਤਿੰਨ ਮੁਲਾਜ਼ਮ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।
Total Responses : 930