ਭਿੱਖੀਵਿੰਡ 19 ਮਈ (ਜਗਮੀਤ ਸਿੰਘ ) - ਚੋਣ ਕਮਿਸ਼ਨਰ ਪੰਜਾਬ ਦੇ ਹੁਕਮਾਂ ‘ਤੇ ਜਿਲ੍ਹਾ ਪ੍ਰਸ਼ਾਸ਼ਨ ਤਰਨ ਤਾਰਨ ਵੱਲੋਂ ਕੀਤੇ ਗਏ ਸੁਰੱਖਿਆ ਦੇ ਸਖਤ ਪ੍ਰਬੰਧਾਂ ਨਾਲ ਸਬ ਡਵੀਜਨ ਭਿੱਖੀਵਿੰਡ ਅਧੀਨ ਆਉਂਦੇ ਪਿੰਡਾਂ ਤੇ ਕਸਬਿਆਂ ਵਿਚ ਕੁੱਝ ਕੁ ਛੁੱਟ-ਫੁੱਟ ਘਟਨਾਵਾਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ ਗਿਆ।
ਭਿੱਖੀਵਿੰਡ ਦੇ ਲੋਕਾਂ ਵਿਚ ਵੋਟਾਂ ਪ੍ਰਤੀ ਘੱਟ ਰੁਚੀ ਨਜਰ ਆਈ ਅਤੇ ਭਿੱਖੀਵਿੰਡ ਦੀਆਂ 15 ਬੂਥਾਂ ‘ਤੇ ਕੁੱਲ 52% ਪੋਲਿੰਗ ਹੋਈ, ਜਿਸ ਵਿਚ ਬੂਥ ਨੰ 51 ਵਿਚ 57%, ਬੂਥ ਨੰ 52 ਵਿਚ 54%, ਬੂਥ ਨੰ 53 ਵਿਚ 54%, ਬੂਥ 54 ਵਿਚ 57%, ਬੂਥ ਨੰ 55 ਵਿਚ 58%, ਬੂਥ ਨੰ 56 ਵਿਚ 57%, ਬੂਥ ਨੰ 57 ਵਿਚ 65%, ਬੂਥ ਨੰ 58 ਵਿਚ 55%, ਬੁਥ ਨੰ 63 ਵਿਚ 56%, ਬੂਥ 65 ਵਿਚ 55% ਵੋਟਿੰਗ ਹੋਈ।
ਜਦੋਂ ਕਿ ਭਿੱਖੀਵਿੰਡ ਦੇ ਮੁਕਾਬਲੇ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਵੋਟਾਂ ਪ੍ਰਤੀ ਵੱਧ ਉਤਸ਼ਾਹ ਨਜਰ ਆਇਆ, ਪਿੰਡ ਬੈਂਕਾ ਵਿਖੇ 69%, ਸੁੱਗਾ ਵਿਖੇ 72%, ਸਾਂਡਪੁਰਾ ਵਿਖੇ 87%, ਸਿੰਘਪੁਰਾ ਵਿਖੇ 82%, ਪੂਹਲਾ ਵਿਖੇ 75% ਵੋਟ ਪੋਲਿੰਗ ਹੋਈ। ਅੱਜ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਿਥੇ ਵੱਖ-ਵੱਖ ਪਾਰਟੀਆਂ ਦੇ ਖੜ੍ਹੇ ਉਮੀਦਵਾਰਾਂ ਵੱਲੋਂ ਪੋਲਿੰਗ ਸ਼ਟੇਸ਼ਨਾਂ ਦਾ ਦੋਰਾ ਕੀਤਾ ਗਿਆ,
ਉਥੇ ਪੰਜਾਬ ਏਕਤਾ ਪਾਰਟੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ, ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਵੱਲੋਂ ਵੀ ਭਿੱਖੀਵਿੰਡ ਸ਼ਹਿਰ ਤੇ ਨੇੜਲੇ ਦੇ ਪਿੰਡਾਂ ਦੇ ਪੋਲਿੰਗ ਸ਼ਟੇਸ਼ਨਾਂ ਦਾ ਦੌਰਾ ਕੀਤਾ, ਉਥੇ ਪਾਰਟੀ ਬੂਥ ‘ਤੇ ਪਹੁੰਚ ਕੇ ਵਰਕਰਾਂ ਨਾਲ ਮੁਲਾਕਾਤ ਕੀਤੀ।