ਰਾਜਪੁਰਾ,19 ਮਈ (ਕੁਲਵੰਤ ਸਿੰਘ ਬੱਬੂ) ਵਿਧਾਨ ਸਭਾ ਹਲਕਾ ਰਾਜਪੁਰਾ ਵਿੱਚ ਲੋਕ ਸਭਾ ਦੀਆਂ ਚੋਣਾਂ ਇਕ-ਦੁੱਕਾ ਮਾਮੁਲੀ ਤਕਰਾਰਬਾਜੀ ਤੋਂ ਬਾਅਦ ਅਮਨ-ਅਮਾਨ ਨਾਲ ਸਿਰੇ ਚੜ੍ਹ ਗਈ। ਲੋਕਾਂ ਵਿੱਚ ਵੋਟ ਪਾਉਣ ਲਈ ਕਾਫੀ ਉਤਸਾਹ ਦੇਖਣ ਨੂੰ ਮਿਿਲਆ ਜਦਕਿ ਪੋਲਿੰਗ ਬੂਥ ਨੰਬਰ 88 ‘ਤੇ ਵੋਟਿੰਗ ਮਸ਼ੀਨ ਵਿੱਚ ਖਰਾਬੀ ਆਉਣ ‘ਤੇ ਕਰੀਬ 40 ਮਿੰਟ ਦੇਰੀ ਨਾਲ ਪੋਲਿੰਗ ਸੁਰੂ ਹੋਈ ਅਤੇ ਦੁਹਿਪਰ ਵੇਲੇ ਰਾਜਪੁਰਾ ਟਾਉਨ ਦੇ ਵਾਰਡ ਨੰਬਰ 16 ਵਿਖੇ ਬੂਥ ਨੰਬਰ 73 ਵਿੱਚ ਵੀ.ਵੀ.ਪੈਟ ਮਸ਼ੀਨ ਖਰਾਬ ਹੋਣ ਕਾਰਣ ਵੋਟ ਪਾਉਣ ਦੀ ਪ੍ਰਕ੍ਰਿਆ ਰੁੱਕੀ ਰਹੀ
ਜਿਸ ਕਰਕੇ ਲੋਕਾਂ ਨੂੰ ਵੋਟ ਪਾਉਣ ਲਈ ਉਡੀਕ ਕਰਨੀ ਪਈ ।ਜਾਣਕਾਰੀ ਅਨੁਸਾਰ ਰਾਜਪੁਰਾ ਵਿੱਚ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ 7 ਵਜੇਂ ਤੋਂ ਹੀ ਲੋਕ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਲਈ ਆਉਣ ਸੁਰੂ ਹੋਏ ਅਤੇ ਲੋਕਾਂ ਵਿੱਚ ਵੋਟ ਪਾਉਣ ਨੁੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਆ ਜਦਕਿ ਦੁਪਿਹਰ ਵੇਲੇ ਵੋਟ ਪਾਉਣ ਦੀ ਰਫਤਾਰ ਹੌਲੀ ਦਿਖਾਈ ਦਿੱਤੀ ਕਿਉਂਕਿ ਗਰਮੀ ਬਹੁਤ ਜਿਆਦਾ ਸੀ ਜਿਸ ਕਰਕੇ ਲੋਕ ਦੁਪਿਹਰ ਵੇਲੇ ਘਰਾਂ ਵਿੱਚ ਹੀ ਰਹੇ ਅਤੇ ਚਾਰ ਵਜੇ ਤੋਂ ਬਾਅਦ ਫਿਰ ਤੋਂ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਵਾਲੀਆਂ ਦੀਆਂ ਲਾਈਨਾਂ ਦਿਖਾਈਆਂ ਦਿੱਤੀਆਂ ।
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਆਪਣੀ ਧਰਮ ਪਤਨੀ ਸ੍ਰੀਮਤੀ ਗੁਰਮੀਤ ਕੋਰ ਕੰਬੋਜ ਦੇ ਨਾਲ ਪਟੇਲ ਕਾਲਜ ਵਿਖੇ ਆਪਣੀ ਵੋਟ ਪਾਉਣ ਤੋਂ ਬਾਅਦ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਕਈ ਵਾਰਡਾਂ ਦਾ ਦੌਰਾ ਕੀਤੀ ਅਤੇ ਲੋਕ ਸਭਾ ਚੋਣਾਂ ਵਿੱਚ ਲੋਕਾਂ ਵਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਤੋਂ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਵੀ ਪੌਲਿੰਗ ਬੂਥ ‘ਤੇ ਗਿਆ ਹਾਂ ਉੱਥੇ ਵੋਟ ਪਾਉਣ ਲਈ ਲੋਕਾਂ ਦੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਆ ਹੈ ।ਜਿਸ ਤੋਂ ਲਗਦਾ ਹੈ ਕਿ ਰਾਜਪੁਰਾ ਇਲਾਕੇ ਵਿੱਚ ਤਾਂ ਇਸ ਵਾਰ ਇਕ ਤਰਫਾ ਕਾਂਗਰਸ ਦੇ ਹੱਕ ਵਿੱਚ ਇਲਾਕੇ ਦੀ ਜਨਤਾ ਨੇ ਵੋਟ ਪਾਈ ਹੈ ।ਉਨ੍ਹਾਂ ਕਿਹਾਕਿ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੋਰ ਰਾਜਪੁਰਾ ਵਿਧਾਨ ਸਭਾ ਹਲਕੇ ਚੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ ।
।ਇਸ ਮੋਕੇ ਵਾਰਡ ਨੰਬਰ 6 ਦੇ ਪੋਲਿੰਗ ਬੂਥ ‘ਤੇ ਆਪਣੇ ਸਮਰਥਕਾਂ ਨਾਲ ਪਹੁੰਚੇ ਅਕਾਲੀ ਭਾਜਪਾ ਗਠਬੰਧਨ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾਕਿ ਦੇਸ਼ ਵਿੱਚ ਮੋਦੀ ਲਹਿਰ ਦੇ ਚਲਦੇ ਲੋਕਾਂ ਨੇ ਅਕਾਲੀ ਭਾਜਪਾ ਗਠਬੰਧਨ ਦੇ ਹੱਕ ਵਿੱਚ ਆਪਣੀ ਵੋਟ ਭੁਗਤਾਈ ਹੈ ।ਉਨ੍ਹਾਂ ਕਿਹਾਕਿ ਲੋਕਾਂ ਵਿੱਚ ਕੈਪਟਨ ਸਰਕਾਰ ਖਿਲਾਫ ਕਾਫੀ ਰੋਸ਼ ਵੇਖਣ ਨੂੰ ਮਿਿਲਆ ਹੈ ।ਇਸ ਮੋਕੇ ਉਨ੍ਹਾਂ ਨਾਲ ਰਣਜੀਤ ਸਿੰਘ ਰਾਣਾ ਸ਼ਹਿਰੀ ਪ੍ਰਧਾਨ,ਹਰਜੀਤ ਸਿੰਘ ਗਰੇਵਾਲ ਭਾਜਪਾ ਆਗੂ ਵੀ ਮੋਜੂਦ ਸਨ ।
ਟਾਉਨ ਦੇ ਪੋਲੰਿਗ ਬੂਥ ਨੰਬਰ 73 ‘ਤੇ ਵੀ.ਵੀ.ਪੈਟ ਮਸ਼ੀਨ ਖਰਾਬ ਹੋਣ ਕਾਰਣ ਵੋਟਿੰਗ ਰੁੱਕੀ
ਰਾਜਪੁਰਾ ਟਾਉਨ ਦੇ ਵਾਰਡ ਨੰਬਰ 16 ਦੇ ਪੋਲਿੰਗ ਬੂਥ 73 ਉੱਤੇ ਵੀ.ਵੀ.ਪੈਟ ਮਸ਼ੀਨ ਖਰਾਬ ਹੋਣ ਨਾਲ ਅੱਧਾ ਘੰਟਾ ਲਈ ਵੋਟ ਪਾਉਣ ਦੀ ਪ੍ਰਕ੍ਰਿਆ ਰੁਕ ਰਹੀ ਜਿਸ ‘ਤੇ ਚੋਣ ਅਮਲੇ ਵਲੋਂ ਆਪਣੇ ਸੈਕਟਰ ਅਧਿਕਾਰੀ ਨੂੰ ਇਤਲਾਹ ਕੀਤੀ ਜਿਸ ਤੋਂ ਬਾਅਦ ਸੈਕਟਰ ਅਧਿਕਾਰੀ ਹਰਪਾਲ ਸਿੰਘ ਪੋਲਿੰਗ ਬੂਥ ਨੰਬਰ 73 ‘ਤੇ ਪਹੁੰਚੇ ਅਤੇ ਖਰਾਬ ਹੋਈ ਮਸ਼ੀਨ ਨੂੰ ਬਦਲ ਕੇ ਉਸਦੀ ਜਗ੍ਹਾਂ ‘ਤੇ ਨਵੀਂ ਵੀ.ਵੀ.ਪੈਟ ਮਸ਼ੀਨ ਰੱਖ ਦਿੱਤੀ ਗਈ ।ਜਿਸ ਤੋਂ ਬਾਅਦ ਚੋਣ ਪ੍ਰਕ੍ਰਿਆ ਸੁਰੂ ਹੋਈ ।ਇਸ ਮੋਕੇ ਸੈਕਟਰ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਵੀ.ਵੀ.ਪੈਟ ਮਸ਼ੀਨ ਗਰਮ ਹੋਣ ਕਾਰਣ ਥੋੜੀ ਦੇਰ ਲਈ ਵੋਟਿੰਗ ਰੁਕਣ ਦੀ ਸਮੱਸਿਆ ਪੇਸ਼ ਆਈ ਸੀ ਜਿਸਨੂੰ ਬਦਲ ਦਿੱਤਾ ਗਿਆ ਸੀ ਅਤੇ ਫਿਰ ਤੋਂ ਕੁਝ ਦੇਰ ਬਾਅਦ ਵੋਟਿੰਗ ਸੁਰੂ ਹੋ ਗਈ ਸੀ ।ਜਦਕਿ ਵੋਟ ਪਾਉਣ ਲਈ ਆਏ ਲੋਕਾਂ ਨੇ ਕਿਹਾਕਿ ਤਕਰੀਬਨ ਅੱਧੇ ਘੱਟੇ ਤੱਕ ਚੋਣ ਪ੍ਰਕ੍ਰਿਆ ਰੁੱਕੀ ਸੀ।